ਘਰ ''ਚ ਚੋਰੀ

04/26/2018 4:51:04 AM

ਬਟਾਲਾ,   (ਬੇਰੀ)-  ਅੱਜ ਚਿੱਟੇ ਦਿਨ ਗੁਰੂ ਨਾਨਕ ਨਗਰ ਵਿਖੇ ਇਕ ਘਰ 'ਚੋਂ ਚੋਰ ਇਕ ਮੋਬਾਈਲ, ਸੋਨੇ ਦੀ ਅੰਗੂਠੀ  ਅਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ ਹਨ।   ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਣ ਜਸਵਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਵਾਰਡ ਨੰ. 4 ਨੇ ਦੱਸਿਆ ਕਿ ਉਹ ਅੱਜ 12 ਵਜੇ ਦੇ ਕਰੀਬ ਆਪਣੇ ਘਰ ਨੂੰ ਤਾਲੇ ਲਾ ਕੇ ਆਪਣੇ ਪਤੀ ਨੂੰ ਰੋਟੀ ਦੇਣ ਲਈ ਉਸਦੀ ਦੁਕਾਨ 'ਤੇ ਗਈ ਹੋਈ ਸੀ ਅਤੇ ਜਦੋਂ ਘਰ ਆਈ ਤਾਂ ਦੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਘਰ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਕੁਝ ਅਣਪਛਾਤੇ ਚੋਰ ਉਸਦੇ ਘਰੋਂ ਅਲਮਾਰੀ ਤੋੜ ਕੇ ਇਕ ਮੋਬਾਈਲ ਜਿਸਦੀ ਕੀਮਤ 7 ਹਜ਼ਾਰ ਅਤੇ ਅੱਧਾ ਤੋਲਾ ਸੋਨੇ ਦੀ ਅੰਗੂਠੀ ਅਤੇ 2500 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਹਨ। ਜਸਵਿੰਦਰ ਕੌਰ ਨੇ ਤੁਰੰਤ ਸਿੰਬਲ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਏ.ਐੱਸ.ਆਈ ਅਸ਼ੋਕ ਕੁਮਾਰ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।