ਕਰਿਆਨੇ ਦੀ ਦੁਕਾਨ ''ਚ ਚੋਰੀ

08/18/2017 7:17:47 AM

ਤਰਨਤਾਰਨ,   (ਰਾਜੂ)-  ਸਰਹਾਲੀ ਵਿਖੇ ਬੀਤੀ ਰਾਤ ਚੌਕ ਚੋਹਲਾ ਸਾਹਿਬ ਸਥਿਤ ਕਰਿਆਨਾ ਸਟੋਰ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਸੁਰਜੀਤ ਸਿੰਘ, ਜਿਸ ਨੇ ਅਜੇ ਇਕ ਹਫਤਾ ਪਹਿਲਾਂ ਹੀ ਕਰਿਆਨਾ ਸਟੋਰ ਖੋਲ੍ਹਿਆ ਸੀ, ਨੇ ਦੱਸਿਆ ਕਿ ਜਦ ਉਹ ਸਵੇਰੇ ਰੋਜ਼ ਵਾਂਗ ਦੁਕਾਨ ਖੋਲ੍ਹਣ ਪਹੁੰਚੇ ਤਾਂ ਦੁਕਾਨ ਦਾ ਸ਼ਟਰ ਟੁੱਟਾ ਪਿਆ ਸੀ। ਦੁਕਾਨ ਅੰਦਰੋਂ ਕਰਿਆਨਾ, ਜਿਸ ਵਿਚ ਵੇਸਣ, ਮੁਰੱਬਾ ਟੀਨ, ਦੇਸੀ ਘਿਓ, ਸਾਬਣ, ਬਿਸਕੁਟ-ਭੂਜੀਆ, ਪੇਸਟਾਂ ਆਦਿ ਦੇ ਡੱਬੇ, ਜਿਨ੍ਹਾਂ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਬਣਦੀ ਹੈ, ਚੋਰ ਚੋਰੀ ਕਰ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।