ਦਿਨ-ਦਿਹਾੜੇ ਘਰ ''ਚੋਂ ਚੋਰੀ

06/13/2018 5:40:58 AM

ਢਿਲਵਾਂ, (ਜਗਜੀਤ)– ਪਿੰਡ ਬੁਤਾਲਾ ਵਿਖੇ ਦਿਨ-ਦਿਹਾੜੇ ਚੋਰਾਂ ਵੱਲੋਂ ਇਕ ਘਰ 'ਚ ਵੜ ਕੇ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਚੋਰਾਂ ਵੱਲੋਂ ਚਾਲੀ ਹਜ਼ਾਰ ਰੁਪਏ ਨਕਦ ਅਤੇ ਇਕ ਡਰਾਇਰ ਮਸ਼ੀਨ ਚੋਰੀ ਕਰ ਲਈ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਕੌਰ ਤੋਂ ਗੁਰਪਾਲ ਸਿੰਘ ਵਾਸੀ ਪਿੰਡ ਬੁਤਾਲਾ ਨੇ ਦੱਸਿਆ ਕਿ ਅੱਜ ਸਵੇਰੇ ਦਸ ਕੁ ਵਜੇ ਦੇ ਕਰੀਬ ਮੈਂ ਆਪਣੀ ਲੜਕੀ ਨਾਲ ਕਿਸੇ ਕੰਮ ਸਬੰਧੀ ਜਲੰਧਰ ਗਈ ਹੋਈ ਸੀ ਅਤੇ ਵਕਤ ਇਕ ਕੁ ਵਜੇ ਦੇ ਕਰੀਬ ਜਦ ਮੈਂ ਵਾਪਸ ਆਪਣੇ ਘਰ ਪਿੰਡ ਬੁਤਾਲਾ ਵਿਖੇ ਆਈ ਤਾਂ ਘਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਮੇਰੇ ਬੈੱਡ, ਅਲਮਾਰੀਆਂ ਵਿਚੋਂ ਸਾਰਾ ਸਾਮਾਨ ਖਿਲ਼ਰਿਆਂ ਪਿਆ ਸੀ ਅਤੇ ਮੈਂ ਜਦ ਆਪਣੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਕਦੀ 40 ਹਜ਼ਾਰ ਰੁਪਏ ਗਾਇਬ ਸੀ ਅਤੇ ਹੋਰ ਤਲਾਸ਼ ਕਰਨ ਉਪਰ ਇਕ ਡਰਾਇਰ ਮਸ਼ੀਨ ਚੋਰੀ ਕੀਤੀ ਪਾਈ ਗਈ । ਚੋਰੀ ਦੀ ਇਸ ਘਟਨਾ ਦੀ ਸੂਚਨਾ ਥਾਣਾ ਢਿਲਵਾਂ ਨੂੰ ਦੇ ਦਿੱਤੀ ਗਈ ਹੈ।