ਦੁਕਾਨ ''ਚ ਚੋਰੀ

11/18/2017 4:07:37 AM

ਚੌਕ ਮਹਿਤਾ,   (ਪਾਲ, ਮਨਦੀਪ)-   ਬੀਤੀ ਰਾਤ ਸਥਾਨਕ ਅੱਡੇ 'ਚ ਸਥਿਤ ਰੰਧਾਵਾ ਟੈਲੀਕਾਮ ਤੇ ਜਨਰਲ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ 'ਚ ਪਿਆ ਲੱਖਾਂ ਦਾ ਸਾਮਾਨ ਗਾਇਬ ਕਰ ਦਿੱਤਾ। ਦੁਕਾਨ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸਿਓਂ ਕੰਧ 'ਚ ਸੰਨ੍ਹ ਲਾਉਂਦਿਆਂ ਚੋਰਾਂ ਨੇ ਦੁਕਾਨ 'ਚ ਦਾਖਲ ਹੋ ਕੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਉਤਾਰਨ ਤੋਂ ਇਲਾਵਾ ਲੈਪਟਾਪ, ਪਿੰ੍ਰਟਰ, ਰੈਡੀਮੇਡ ਤੇ ਮਨਿਆਰੀ ਦਾ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੀਮਤ ਤਕਰੀਬਨ ਦੋ-ਢਾਈ ਲੱਖ ਰੁਪਏ ਬਣਦੀ ਹੈ।