ਮੋਟਰਸਾਈਕਲ ਚੋਰੀ ਕਰ ਕੇ ਦੌੜਦਾ 1 ਕਾਬੂ, ਸਾਥੀ ਫਰਾਰ

12/16/2017 6:52:54 AM

ਅੰਮ੍ਰਿਤਸਰ, (ਅਰੁਣ)- ਬਿਆਸ ਇਲਾਕੇ 'ਚ ਇਕ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਕਰ ਕੇ ਦੌੜ ਰਹੇ 2 ਚੋਰਾਂ 'ਚੋਂ ਇਕ ਨੂੰ ਰਾਹਗੀਰਾਂ ਨੇ ਕਾਬੂ ਕਰ ਲਿਆ। ਫੜੇ ਗਏ ਇਸ ਚੋਰ ਦੀ ਪੂਰੀ ਤਰ੍ਹਾਂ ਭੁਗਤ ਸੰਵਾਰਨ ਮਗਰੋਂ ਇਸ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ, ਜਦਕਿ ਉਸ ਦਾ ਇਕ ਹੋਰ ਸਾਥੀ ਮੌਕੇ ਤੋਂ ਦੌੜਨ 'ਚ ਕਾਮਯਾਬ ਹੋ ਗਿਆ। ਦੁਕਾਨ ਮਾਲਕ ਬਿਕਰਮਜੀਤ ਦੀ ਸ਼ਿਕਾਇਤ 'ਤੇ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਦੌੜ ਰਹੇ ਗ੍ਰਿਫਤਾਰ ਦੋਸ਼ੀ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਾਗੋਵਾਲ ਅਤੇ ਮੌਕੇ ਤੋਂ ਦੌੜੇ ਉਸ ਦੇ ਦੂਸਰੇ ਸਾਥੀ ਮੰਗਾ ਵਾਸੀ ਜੈਰਾਮਪੁਰ ਥਾਣਾ ਢਿੱਲਵਾਂ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਕਾਬੂ ਕੀਤੇ ਗਏ ਮੁਲਜ਼ਮ ਕੋਲੋਂ ਮੁੱਢਲੀ ਪੁੱਛਗਿੱਛ ਕਰ ਰਹੀ ਹੈ।