ਚੋਰੀ ਦੇ ਮੋਟਰਸਾਈਕਲ ਸਣੇ 1 ਕਾਬੂ

12/23/2017 8:10:44 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਮੋਟਰਸਾਈਕਲ ਚੋਰ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਐੱਚ. ਸੀ. ਠਾਕੁਰ ਸਿੰਘ, ਐੱਚ. ਸੀ. ਰਮੇਸ਼ ਕੁਮਾਰ, ਐੱਚ. ਸੀ. ਧਿਆਨ ਸਿੰਘ ਦੇ ਨਾਲ ਬਲੈਰੋ ਸਰਕਾਰੀ ਗੱਡੀ 'ਚ ਗਸ਼ਤ ਕਰਦੇ ਹੋਏ ਪਿੰਡ ਢੁੱਡੀਆਂਵਾਲ ਪੁੱਜੇ ਤਾਂ ਕਿਸੇ ਮੁਖਬਰ ਖਾਸ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਇਕ ਮੋਟਰਸਾਈਕਲ ਚੋਰ ਜੋ ਮੋਟਰਸਾਈਕਲ ਚੋਰੀ ਕਰਕੇ ਉਸਨੂੰ ਵੇਚਣ ਲਈ ਪਿੰਡ ਹੁਸੈਨਪੁਰ ਤੋਂ ਕਪੂਰਥਲਾ ਸ਼ਹਿਰ ਨੂੰ ਜਾ ਰਿਹਾ ਹੈ। ਮਿਲੀ ਇਤਲਾਹ ਮੁਤਾਬਕ ਪੁਲਸ ਪਾਰਟੀ ਨੇ ਅੱਡਾ ਢੁੱਡੀਆਂਵਾਲ ਗੇਟ ਨੰ. 1 ਆਰ. ਸੀ. ਐੱਫ. 'ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਤਾਂ ਪਿੰਡ ਹੁਸੈਨਪੁਰ ਤੋਂ ਸ਼ਹਿਰ ਵੱਲ ਨੂੰ ਆ ਰਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਿਆ, ਜਿਸ ਨੇ ਆਪਣਾ ਨਾਂ ਕਰਨ ਕੁਮਾਰ ਉਰਫ ਗੋਲੂ ਪੁੱਤਰ ਪ੍ਰੇਮ ਨਾਥ ਵਾਸੀ ਹੁਸੈਨਪੁਰ ਦੱਸਿਆ, ਜਿਸ ਪਾਸੋਂ ਮੋਟਰਸਾਈਕਲ ਸੰਬੰਧੀ ਕੋਈ ਵੀ ਕਾਗਜ਼ਾਤ ਨਾ ਹੋਣ ਕਾਰਨ ਉਸ ਨੇ ਮੋਟਰਸਾਈਕਲ ਨੂੰ ਚੋਰੀ ਕਰਨਾ ਕਬੂਲ ਕੀਤਾ, ਜਿਸ 'ਤੇ ਪੁਲਸ ਨੇ ਉਸਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਧਾਰਾ 379, 411 ਤਹਿਤ ਮੁਕੱਦਮਾ ਦਰਜ ਕਰ ਲਿਆ।