‘ਨੇਕੀ ਦੀ ਹੱਟ’ ਨੇ ਜ਼ਰੂਰਤਮੰਦਾਂ ਨੂੰ ਵੰਡੇ ਕੱਪਡ਼ੇ, ਬੂਟ ਅਤੇ ਚੱਪਲਾਂ

07/14/2018 3:24:13 AM

 ਮੋਗਾ (ਗੋਪੀ ਰਾਊਕੇ) - ਸ਼ਹੀਦ ਭਗਤ ਸਿੰਘ ਮਾਰਕੀਟ ’ਚ ਸ਼ੁੱਕਰਵਾਰ ਨੂੰ ਯੂਥ ਅਗਰਵਾਲ ਸਭਾ ਦੇ ਮੈਂਬਰਾਂ ਵੱਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ‘ਨੇਕੀ ਦੀ ਹੱਟ’ ਦੇ ਬੈਨਰ ਹੇਠ ਜ਼ਰੂਰਤਮੰਦਾਂ ਨੂੰ ਕੱਪਡ਼ੇ, ਬੂਟ ਅਤੇ ਚੱਪਲ ਵੰਡੇ ਗਏ। ਗਗਨ ਨੋਹਰੀਆ ਨੇ ਦੱਸਿਆ ਕਿ ਗਰਮੀ ਅਤੇ ਸਰਦੀ ਦੇ ਮੌਸਮ ’ਚ ਬਹੁਤ ਸਾਰੇ ਜ਼ਰੂਰਤਮੰਦਾਂ  ਕੋਲ ਤਨ ਢਕਣ  ਲਈ ਕੱਪਡ਼ੇ ਅਤੇ ਬੂਟ ਅਤੇ ਚੱਪਲ ਨਹੀਂ ਹੁੰਦੇ, ਜਿਸ ਨੂੰ ਲੈ ਕੇ ਉਨ੍ਹਾਂ ਯੂਥ ਅਗਰਵਾਲ ਸਭਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਵਾਰ 200 ਦੇ ਲਗਭਗ ਜਰੂਰਤਮੰਦਾਂ ਅਤੇ ਗਰੀਬਾਂ ਨੂੰ ਪੈਂਟ, ਸ਼ਰਟ, ਚੱਪਲ, ਬੂਟ ਅੌਰਤਾਂ ਅਤੇ ਬੱਚਿਆਂ ਨੂੰ ਵੰਡੇ ਗਏ। ਸ੍ਰੀ ਸਾਲਾਸਰ ਧਾਮ ਦੇ ਸਰਪ੍ਰਸਤ ਸੁਸ਼ੀਲ ਮਿੱਡਾ ਅਤੇ ਯੂਥ ਅਰੋਡ਼ ਸਭਾ ਦੇ ਪ੍ਰਧਾਨ ਸੰਜੀਵ ਨਰੂਲਾ ਨੇ ਯੂਥ ਅਗਰਵਾਲ ਸਭਾ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸੌਰਵ ਗੋਇਲ, ਗੌਰਵ ਗਰਗ, ਚਮਨ ਲਾਲ ਗੋਇਲ, ਐੱਸ. ਕੇ. ਬਾਂਸਲ, ਹਰਸ਼ ਬਾਂਸਲ, ਵਿੱਕੀ ਸਿਤਾਰਾ, ਮੰਗਤ ਰਾਏ ਗੋਇਲ, ਰੋਹਿਤ ਜਿੰਦਲ, ਅਜੇ ਗਰਗ ਆਦਿ ਹਾਜ਼ਰ ਸਨ।

 


Related News