ਪ੍ਰਕਾਸ਼ ਪੁਰਬ ''ਤੇ ਸਰਕਾਰੀ ਸਮਾਗਮਾਂ ਦੀ ਸ਼ੁਰੂਆਤ ਅੱਜ ਤੋਂ, ਆਰੰਭ ਹੋਣਗੇ ''ਸਹਿਜ ਪਾਠ''

11/05/2019 9:25:24 AM

ਕਪੂਰਥਲਾ : ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਮਾਗਮਾਂ ਦੀ ਸ਼ੁਰੂਆਤ 5 ਨਵੰਬਰ ਮਤਲਬ ਕਿ ਅੱਜ ਤੋਂ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਤ ਸਮਾਜ ਅਤੇ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ 'ਚ ਸੇਵਾ ਨਿਭਾਅ ਕੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕਰਨਗੇ। ਸ੍ਰੀ ਸਹਿਜ ਪਾਠ ਸਵੇਰੇ 11 ਵਜੇ ਪੂਰੀ ਗੁਰੂ ਮਰਿਆਦਾ ਨਾਲ ਨਾਲ ਆਰੰਭ ਹੋਣਗੇ, ਜਿਨ੍ਹਾਂ ਦਾ 12 ਨਵੰਬਰ ਨੂੰ ਮੁੱਖ ਪੰਡਾਲ 'ਚ ਹੀ ਭੋਗ ਪਾਇਆ ਜਾਵੇਗਾ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ-ਚੜ੍ਹ ਕੇ ਸਮਾਗਮਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਅੱਜ ਤੋਂ ਸ਼ੁਰੂ ਹੋਣ ਵਾਲੇ ਇਨ੍ਹਾਂ ਧਾਰਮਿਕ ਸਮਾਗਮਾਂ 'ਚ ਕੀਰਤਨ ਦਰਬਾਰ, ਸ਼ਾਨਦਾਰ ਲਾਈਟ ਅਤੇ ਸਾਊਂਡ ਸ਼ੋਅ ਸਮੇਤ ਹੋਰ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ 'ਚ ਸਿੱਖ ਵਿਦਵਾਨ ਸ਼ਿਰੱਕਤ ਕਰਨਗੇ। ਪਵਿੱਤਰ ਨਗਰੀ 'ਚ ਸ਼ਰਧਾਲੂਆਂ ਲਈ ਪੀਣ ਦੇ ਪਾਣੀ ਦੇ ਖਾਸ ਪ੍ਰਬੰਧ, ਬੱਸ ਸੇਵਾ, ਮੁਫਤ ਈ-ਰਿਕਸ਼ਾ, ਮੁਫਤ ਸਾਈਕਲ ਸੇਵਾ ਅਤੇ ਹੋਰ ਸਹੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ।


Babita

Content Editor

Related News