ਸ੍ਰੀ ਪਟਨਾ ਸਾਹਿਬ ''ਚ 2 ਕਰੋੜ ਦੀਆਂ ਦਵਾਈਆਂ ਦਾ ਲੰਗਰ (ਵੀਡੀਓ)

01/12/2019 1:24:32 PM

ਪਟਨਾ— ਸਿੱਖ ਧਰਮ ਦੇ ਅੰਦਰ ਲੰਗਰ ਦਾ ਬਹੁਤ ਮਹੱਤਵ ਹੈ। ਲੰਗਰ ਤੇ ਪੰਗਤ ਦੀ ਪ੍ਰਥਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤੀ ਗਈ ਸੀ। ਉੱਥੇ ਹੀ ਇਤਿਹਾਸ 'ਚ ਨਜ਼ਰ ਮਾਰੀਏ ਤਾਂ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਲਾਹੌਰ ਜਾ ਕੇ ਕੌੜੀਆਂ ਦਾ ਇਲਾਜ ਕੀਤਾ ਗਿਆ। 7ਵੇਂ ਪਾਤਸ਼ਾਹ ਵੱਲੋਂ ਕੀਰਤਪੁਰ ਸਾਹਿਬ ਦੇ ਅੰਦਰ ਦੇਸੀ ਤਰੀਕੇ ਨਾਲ ਲੋਕਾਂ ਦਾ ਇਲਾਜ ਸ਼ੁਰੂ ਕਰਵਾਇਆ ਗਿਆ, ਜਿੱਥੇ 'ਗੁਰੂ ਕਾ ਬਾਗ' ਸ਼ੁਸ਼ੋਬਿਤ ਹੈ। ਇਸੇ ਤਰ੍ਹਾਂ 8ਵੇਂ ਪਾਤਸ਼ਾਹ ਵੱਲੋਂ ਦਿੱਲੀ ਜਾ ਕੇ ਚੇਚਕ ਦੇ ਮਰੀਜ਼ਾਂ ਦਾ ਇਲਾਜ ਕਰਵਾਇਆ ਅਤੇ ਹੈਜ਼ੇ ਦੇ ਮਰੀਜ਼ਾਂ ਦੀ ਵੀ ਦੇਖਭਾਲ ਕੀਤੀ। 
ਇਸ ਦੇ ਚੱਲਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ 'ਤੇ ਸ੍ਰੀ ਪਟਨਾ ਸਾਹਿਬ ਦੀ ਧਰਤੀ 'ਤੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਖੰਨਾ ਦੇ ਅਨੂਪ ਸਿੰਘ ਵੱਲੋਂ ਲਗਾਇਆ ਗਿਆ ਹੈ ਜਿਸ ਵਿਚ ਲਗਭਗ 2 ਕਰੋੜ ਦੀਆਂ ਦਵਾਈਆਂ ਮਰੀਜ਼ਾਂ ਲਈ ਰੱਖੀਆਂ ਗਈਆਂ ਹਨ। ਇਸੇ ਤਰਜ਼ 'ਤੇ 2008 ਵਿਚ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਪਟਿਆਲਾ, ਲੁਧਿਆਣਾ, ਜਲੰਧਰ ਫਤਿਹਗੜ੍ਹ ਤੋਂ ਡਾਕਟਰਾਂ ਦੀਆਂ ਟੀਮਾਂ ਬੁਲਾ ਕੇ ਦਵਾਈਆਂ ਦਾ ਲੰਗਰ ਲਗਾਇਆ ਗਿਆ ਸੀ। ਜਿਥੇ ਲਗਭਗ 20 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਹਰ ਸਾਲ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਇਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।

DIsha

This news is Content Editor DIsha