ਸ੍ਰੀ ਮੁਕਤਸਰ ਸਾਹਿਬ: 17 ਜਣਿਆਂ ਦੀ ਕੋਰੋਨਾ ਨਾਲ ਮੌਤ, 416 ਨਵੇਂ ਮਾਮਲੇ ਆਏ ਸਾਹਮਣੇ

05/09/2021 2:29:44 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਜ਼ਿਲ੍ਹੇ ਅੰਦਰ ਕੋਰੋਨਾ ਕਾਰਨ ਲੋਕ ਲਗਾਤਾਰ ਮੌਤ ਦੇ ਮੂੰਹ ’ਚ ਜਾ ਰਹੇ ਹਨ। ਅੱਜ 17 ਜਣਿਆਂ ਦੀ ਕੋਰੋਨਾ ਕਰ ਕੇ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 416 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 263 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ।ਅੱਜ 2151 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 4773 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 2273 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 10375 ਹੋ ਗਈ ਹੈ, ਜਿਸ ’ਚੋਂ ਹੁਣ ਤੱਕ ਕੁਲ 7178 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 2983 ਕੇਸ ਐਕਟਿਵ ਚੱਲ ਰਹੇ ਹਨ।

ਇਹ ਵੀ ਪੜ੍ਹੋ:  ਮਦਰਜ਼ ਡੇਅ ’ਤੇ ਵਿਸ਼ੇਸ਼: ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’

ਇਹ ਹੈ ਮੌਤਾਂ ਦੀ ਜਾਣਕਾਰੀ
ਗਿੱਦੜਬਾਹਾ ਤੋਂ 75 ਸਾਲਾ ਔਰਤ, 37 ਸਾਲਾ ਵਿਅਕਤੀ, ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ 50 ਸਾਲਾ ਔਰਤ, ਸੁਖਨਾ ਅਬਲੂ ਤੋਂ 50 ਸਾਲਾ ਵਿਅਕਤੀ, ਰਾਮਨਗਰ ਤੋਂ 65 ਸਾਲਾ ਵਿਅਕਤੀ, ਬਾਗਵਾਲੀ ਗਲੀ ਸ੍ਰੀ ਮੁਕਤਸਰ ਸਾਹਿਬ ਤੋਂ 63 ਸਾਲਾ ਔਰਤ, ਭੁੱਲਰ ਤੋਂ 40 ਸਾਲਾ ਵਿਅਕਤੀ, ਮੱਲਣ ਤੋਂ 40 ਸਾਲਾ ਵਿਅਕਤੀ, ਸ੍ਰੀ ਮੁਕਤਸਰ ਸਾਹਿਬ ਤੋਂ 54 ਸਾਲਾ ਔਰਤ, 60 ਸਾਲਾ ਵਿਅਕਤੀ, ਗੰਧੜ ਤੋਂ 53 ਸਾਲਾ ਔਰਤ, ਮਲੋਟ ਤੋਂ 57 ਸਾਲਾ ਵਿਅਕਤੀ, ਭੁੱਲਰ ਤੋਂ 80 ਸਾਲਾ ਔਰਤ, ਸ੍ਰੀ ਮੁਕਤਸਰ ਸਾਹਿਬ ਤੋਂ 80 ਤੇ 72 ਸਾਲਾ ਔਰਤਾਂ ਸਮੇਤ ਮਲੋਟ ਤੋਂ 85 ਸਾਲਾ ਵਿਅਕਤੀ ਦੀ ਵੀ ਕੋਰੋਨਾ ਕਰ ਕੇ ਮੌਤ ਹੋ ਗਈ ਹੈ। ਅੱਜ ਦੀ ਮੌਤਾਂ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮੌਤ ਦਰ ਹੁਣ 214 ਹੋ ਗਈ ਹੈ।

ਇਹ ਵੀ ਪੜ੍ਹੋ: ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!


Shyna

Content Editor

Related News