ਮਾਲਵੇ ਖੇਤਰ ''ਚ ਪਰਾਲੀ ਦੇ ਧੂੰਏ ਨੇ ਦਿਖਾਇਆ ਅਸਰ

10/23/2019 10:21:25 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਰ ਸਿੰਘ ਰਿਣੀ) - ਪਰਾਲੀ ਦੇ ਧੂੰਏ ਨੇ ਮਾਲਵਾ ਖੇਤਰ 'ਚ ਹੁਣੇ ਤੋਂ ਹੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਜਿੱਥੇ ਕਿਸਾਨ ਇਸ ਨੂੰ ਮਜਬੂਰੀ ਦਸ ਰਹੇ ਹਨ, ਉਥੇ ਹੀ ਆਮ ਲੋਕ ਧੂੰਏ ਤੋਂ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਤੰਗ ਨਜ਼ਰ ਆ ਰਹੇ ਹਨ। ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ, ਇਸ ਲਈ ਸਰਕਾਰ ਵਲੋਂ ਅਨੇਕਾਂ ਜਾਗਰੂਕ ਮੁਹਿੰਮਾਂ ਚਲਾਈਆਂ ਦਾ ਰਹੀਆਂ ਹਨ, ਜਿਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ।

ਕਿਸਾਨਾਂ ਵਲੋਂ ਭਾਵੇ ਅਜੇ ਝੋਨੇ ਦੀ ਕਟਾਈ ਕੁਝ ਪੱਛੜ ਕੇ ਕੀਤੀ ਜਾ ਰਹੀ ਹੈ ਪਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਪਰਾਲੀ ਦੇ ਧੂਏ ਤੋਂ ਪਰੇਸ਼ਾਨ ਹੋ ਰਹੇ ਲੋਕ ਸਰਕਾਰ ਅਤੇ ਕਿਸਾਨਾਂ ਨੂੰ ਮਿਲ ਕੇ ਇਸ ਦਾ ਹੱਲ ਕਰਨ ਦੀ ਅਪੀਲ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਸਰਕਾਰ ਵਲੋਂ ਇਸ ਮਾਮਲੇ ਦੇ ਸਬੰਧ 'ਚ ਨਾਮਾਤਰ ਮਿਲਦੇ ਸਹਿਯੋਗ ਦੀ ਗੱਲ ਕਰਕੇ ਇਸ ਨੂੰ ਆਪਣੀ ਮਜ਼ਬੂਰੀ ਦੱਸ ਰਹੇ ਹਨ।

rajwinder kaur

This news is Content Editor rajwinder kaur