ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਜਾਣ ਲਓ ਇਹ ਵੀ ਨਿਯਮ, (ਵੀਡੀਓ)

01/02/2020 9:59:21 AM

ਗੁਰਦਾਸਪੁਰ—  ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਸੰਗਤਾਂ ਖੁਸ਼ ਹਨ ਪਰ ਕੁਝ ਸਖਤ ਨਿਯਮਾਂ ਕਾਰਨ ਸ਼ਰਧਾਲੂ ਪ੍ਰੇਸ਼ਾਨ ਵੀ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਉਹ ਯਾਦਗਰੀ ਤੇ ਪਰਿਵਾਰ ਲਈ ਕੁਝ ਸਮਾਨ ਖਰੀਦ ਕੇ ਲਿਆਉਣਾ ਚਾਹੁੰਦੇ ਸਨ ਪਰ ਇਸ ਦੀ ਇਜਾਜ਼ਤ ਨਹੀਂ ਮਿਲੀ।

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵੱਲੋਂ ਉੱਥੇ ਲੰਗਰ ਲਈ ਰਸਦ ਲੈ ਕੇ ਜਾਣ ਅਤੇ ਪਾਕਿਸਤਾਨ ਤੋਂ ਖਰੀਦਿਆ ਕੋਈ ਵੀ ਸਾਮਾਨ ਭਾਰਤ ਲਿਆਉਣ 'ਤੇ ਇਮੀਗ੍ਰੇਸ਼ਨ ਤੇ ਕਸਟਮ ਅਧਿਕਾਰੀਆਂ ਨੇ ਪਾਬੰਦੀ ਲਗਾ ਦਿੱਤੀ ਹੈ।
ਸੰਗਤ ਪਾਕਿਸਤਾਨ ਤੋਂ ਸਿਰਫ ਪ੍ਰਸ਼ਾਦ ਲੈ ਕੇ ਆ ਸਕਦੀ ਹੈ। ਕਰਤਾਰਪੁਰ ਸਾਹਿਬ ਨੂੰ ਸਾਮਾਨ ਲਿਜਾਣ ਤੇ ਲਿਆਉਣ 'ਤੇ ਪਾਬੰਦੀ ਲਗਾਈ ਗਈ ਹੈ। ਸੰਗਤਾਂ ਕੋਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਦਾਲ, ਚਾਹ ਪੱਤੀ, ਖੰਡ, ਸਬਜ਼ੀਆਂ ਅਤੇ ਹੋਰ ਪਦਾਰਥ ਸਨ ਪਰ ਭਾਰਤੀ ਇੰਟੀਗ੍ਰੇਟਿਡ ਚੈੱਕ ਪੋਸਟ 'ਤੇ ਕਸਟਮ ਵਿਭਾਗ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਸਾਮਾਨ ਪਾਕਿਸਤਾਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ