ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਜ਼ਰੂਰੀ ਸੂਚਨਾ

05/25/2017 7:00:21 PM

ਉੱਤਰਾਖੰਡ/ਜਲੰਧਰ(ਰਮਨਦੀਪ ਸਿੰਘ ਸੋਢੀ)— ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਯਾਨੀ 25 ਮਈ ਨੂੰ ਕਪਾਟ ਖੋਲ੍ਹ ਦਿੱਤੇ ਗਏ ਹਨ। ਇਸ ਦੇ ਲਈ ਰਜਿਸਟਰੇਸ਼ਨ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਰਜਿਸਟਰੇਸ਼ਨ ਕਰਵਾਉਣ ਲਈ ਯਾਤਰੀਆਂ ਨੂੰ ਰਿਸ਼ੀਕੇਸ਼ ਦੇ ਆਰ. ਟੀ. ਓ. ਦਫਤਰ ਰਿਸ਼ੀਕੇਸ਼ ''ਚ ਆਪਣੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਇਸ ਰਜਿਸਟਰੇਸ਼ਨ ਦੀ ਫੀਸ 100 ਰੁਪਏ ਰੱਖੀ ਗਈ ਹੈ। ਇਸ ਦੌਰਾਨ ਗੱਡੀ ਦੇ ਦਸਤਾਵੇਜ਼ ਵੀ ਚੈੱਕ ਕੀਤੇ ਜਾਣਗੇ ਅਤੇ ਡਰਾਈਵਰ ਨੂੰ 2.30 ਘੰਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਇਹ ਰਜਿਸਟਰੇਸ਼ਨ ਸਵੇਰੇ 7.30 ਤੋਂ ਸ਼ਾਮ 5 ਵਜੇ ਤੱਕ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਿਸ਼ੀਕੇਸ਼ ਤੋਂ ਅੱਗੇ ਜਾਣ ਲਈ ਟੈਕਸੀ ਚਾਲਕਾਂ ਨੂੰ ਗਰੀਨ ਕਾਰਡ ਮਿਲੇਗਾ ਤਾਂ ਹੀ ਯਾਤਰੀ ਅੱਗੇ ਜਾ ਸਕਣਗੇ। ਬਿਨਾਂ ਗਰੀਨ ਕਾਰਡ ਤੋਂ ਅੱਗੇ ਜਾਣ ਦੀ ਮਨਜ਼ੂਰੀ ਨਹੀਂ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਬੀਤੇ ਸਾਲ ਤੋਂ ਵੱਧ ਤੀਰਥ ਯਾਤਰੀ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ। ਇਸ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਤਾਂਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ।