ਸ੍ਰੀ ਹਰਿਮੰਦਰ ਸਾਹਿਬ ਬਣਾਈ ਜਾ ਰਹੀ ਹੈ ''ਗ੍ਰੀਨ ਬੈਲਟ'' (ਵੀਡੀਓ)

05/25/2018 4:48:05 PM

ਅੰਮ੍ਰਿਤਸਰ (ਸੁਮਿਤ ਖੰਨਾ) : ਵਾਤਾਵਰਣ ਨੂੰ ਬਚਾਉਣ ਲਈ ਦੁਨੀਆ ਭਰ 'ਚ ਹੋਕਾ ਦਿੱਤਾ ਜਾ ਰਿਹਾ ਹੈ। ਇਸ ਕੰਮ 'ਚ ਆਸਥਾ ਦਾ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਕਿਵੇ ਪਿੱਛੇ ਰਹਿ ਸਕਦਾ ਹੈ। ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਗ੍ਰੀਨ ਬੈਲਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦਰਬਾਰ ਸਾਹਿਬ ਦੇ ਕੰਪਲੈਕਸ ਅੰਦਰ ਖਾਲੀ ਥਾਂ 'ਤੇ ਬਗੀਚਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਐੱਸ. ਜੀ. ਪੀ. ਸੀ. ਦਫਤਰ 'ਚ ਆਉਣ ਵਾਲੇ ਰਸਤਿਆਂ 'ਤੇ ਵੀ ਗ੍ਰੀਨ ਬੈਲਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਬਗੀਚੇ ਤਿਆਰ ਕਰਨ ਦਾ ਕੰਮ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੂੰ ਦਿੱਤਾ ਗਿਆ ਹੈ। ਇਸ ਕੰਮ 'ਚ ਹੈਦਰਾਬਾਦ ਦੀ ਕੰਪਨੀ ਸਹਿਯੋਗ ਕਰੇਗੀ। ਸ਼ਰਧਾਲੂ ਵੀ ਇਸ ਮਨਮੋਹਕ ਬਗੀਚਿਆਂ 'ਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਸਕਣਗੇ।