ਸ੍ਰੀ ਹਰਿਮੰਦਰ ਸਾਹਿਬ ''ਚ ਲੱਗੇ ਸੋਨੇ ਦੀ ਚਮਕ ਨੂੰ ਬਣਾਏ ਰੱਖਣ ਲਈ ਧੁਆਈ ਦਾ ਕੰਮ ਸ਼ੁਰੂ

03/15/2017 5:38:15 PM

ਅੰਮ੍ਰਿਤਸਰ— ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ. ਕੇ.) ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਸ੍ਰੀ ਹਰਿਮੰਦਰ ਸਾਹਿਬ ''ਚ ਲੱਗੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਸ਼ੁਰੂ ਕੀਤੀ। ਗਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ. ਕੇ) ਦੇ ਇੰਚਾਰਜ ਭਰਾ ਇੰਦਰਜੀਤ ਸਿੰਘ ਦੀ ਅਗਵਾਈ ''ਚ ਇੰਗਲੈਂਡ ਤੋਂ ਆਏ ਜੱਥੇ ਦੇ 25 ਮੈਂਬਰਾਂ ਨੇ ਸੰਯੁਕਤ ਰੂਪ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਤੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਸੋਨੇ ਦੀ ਧੁਆਈ ਦੀ ਕਾਰ ਸੇਵਾ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ''ਚ ਲੱਗੇ ਹੋਏ ਸੋਨੇ ਦੀ ਚਮਕ ਪ੍ਰਦੂਸ਼ਣ ਕਾਰਨ ਖਰਾਬ ਹੋ ਰਹੀ ਹੈ ਅਤੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ) ਵੱਲੋਂ ਸਮੇਂ-ਸਮੇਂ ''ਤੇ ਸੋਨੇ ਦੀ ਧੁਆਈ ਕਰਵਾਈ ਜਾਂਦੀ ਹੈ। ਜੱਥੇ ਦੇ ਮੈਂਬਰ ਸੁਖਬੀਰ ਸਿੰਘ ਨੇ ਦੱਸਿਆ ਕਿ ਧੁਆਈ ਦਾ ਕੰਮ 8 ਤੋਂ 10 ਦਿਨਾਂ ''ਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਸ਼ੁਰੂ ਕੀਤੀ ਗਈ ਵਾਤਾਵਰਣ ਸ਼ੁੱਧਤਾ ਮੁਹਿੰਮ ਸ੍ਰੀ ਹਰਿਮੰਦਰ ਸਾਹਿਬ ਨੂੰ ਖੂਬਸੂਰਤ ਬਣਾਉਣ ''ਚ ਸਹਾਇਕ ਸਿੱਧ ਹੋਵੇਗੀ।