550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਲਾਈਟ ਐਂਡ ਸਾਊਂਡ' ਸ਼ੋਅ ਸ਼ੁਰੂ (ਤਸਵੀਰਾਂ)

10/15/2019 2:14:00 PM

ਜਲੰਧਰ (ਸੋਨੂੰ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ 'ਚ ਡਿਜੀਟਲ ਮੋਬਾਇਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ। ਇਸ ਸ਼ੋਅ ਦਾ ਉਦਘਾਟਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਕੀਤਾ ਗਿਆ। ਪ੍ਰਾਜੈਕਟ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਮੋਹਾਲੀ ਅਤੇ ਲੁਧਿਆਣਾ 'ਚ ਜਲੰਧਰ ਤੋਂ ਪਹਿਲਾਂ ਪ੍ਰਦਰਸ਼ਨੀ ਲਗਾ ਚੁੱਕੇ ਹਨ। ਇਥੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਜਲੰਧਰ 'ਚ ਅੱਜ ਪਹਿਲਾ ਦਿਨ ਹੈ ਅਤੇ ਕੱਲ੍ਹ ਤੋਂ ਲਾਈਟ ਐਂਡ ਸਾਊਂਡ ਸ਼ਾਮ ਨੂੰ ਸ਼ੁਰੂ ਹੋ ਜਾਵੇਗਾ, ਜੋ 2 ਦਿਨ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਪਾਕਿਸਤਾਨ 'ਚ ਨਨਕਾਣਾ ਸਾਹਿਬ ਜਾ ਕੇ ਗੁਰੂਧਾਮ ਦੇ ਦਰਸ਼ਨ ਨਹੀਂ ਕਰ ਸਕਦੇ। ਉਹ ਇਥੇ ਆ ਕੇ ਡਿਜੀਟਲ ਤਰੀਕੇ ਨਾਲ ਪੂਰੇ ਗੁਰੂਧਾਮ ਦੇ ਦਰਸ਼ਨ 5 ਮਿੰਟਾਂ 'ਚ ਕਰ ਲੈਣਗੇ ਅਤੇ ਸ਼ਰਧਾਲੂਆਂ ਨੂੰ ਪੂਰੀ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਤਸਵੀਰਾਂ ਦੇ ਰੂਪ 'ਚ ਦਿਖਾਈ ਜਾਵੇਗੀ। 

ਸ਼ਰਧਾਲੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਕ ਵਧੀਆ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨਾਲ ਗੁਰੂ ਸਾਹਿਬ ਦੀ ਪੂਰੀ ਜੀਵਨੀ ਲੋਕਾਂ ਦੇ ਰੂ-ਬ-ਰੂ ਹੋ ਰਹੀ ਹੈ। ਇਸ ਤਕਨੀਕ ਦਾ ਇਸਤੇਮਾਲ  ਕਰਕੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋਕਿ ਬਹੁਤ ਹੀ ਵਧੀਆ ਕਦਮ ਹੈ ਅਤੇ ਅਜਿਹੀ ਪ੍ਰਦਰਸ਼ਨੀ ਅੱਗੇ ਵੀ ਲਿਖਣੀ ਚਾਹੀਦੀ ਹੈ।

ਏ. ਡੀ. ਸੀ. ਪੀ. ਇੰਡਸਟ੍ਰੀਅਲ ਸਕਿਓਰਿਟੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਪ੍ਰਦਰਸ਼ਨੀ ਦੇਖਣ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ, ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਪ੍ਰੋਗਰਾਮ ਦੇ ਲਈ 150 ਤੋਂ ਵੱਧ ਪੁਲਸ ਬਲ ਲੱਗਿਆ ਹੋਇਆ ਹੈ, ਜੋ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ। 

shivani attri

This news is Content Editor shivani attri