ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪਿੰਡ ਗੁਲਾਹੜ ਦੀ ਪੰਚਾਇਤ ਨੇ ਲਿਆ ਵੱਡਾ ਅਹਿਦ

04/06/2022 10:16:32 PM

ਪਾਤੜਾਂ : ਸ਼ੁਤਰਾਣਾ ਦੇ ਪਿੰਡ ਗੁਲਾਹੜ ਦੀ ਪੰਚਾਇਤ ਨੇ ਨਸ਼ਾ ਮੁਕਤ ਪਿੰਡ ਬਣਾਉਣ ਲਈ ਇਕ ਚੰਗੀ ਪਹਿਲ ਕੀਤੀ ਹੈ। ਸਰਪੰਚ ਬੂਟਾ ਸਿੰਘ ਦੀ ਅਗਵਾਈ ’ਚ 20 ਜ਼ਿੰਮੇਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਹਿਦ ਲਿਆ ਤੇ ਵਿਸ਼ਵਾਸ ਦਿੱਤਾ ਕਿ ਜੋ ਨੌਜਵਾਨ ਨਸ਼ਾ ਕਰਦੇ ਹਨ, ਉਨ੍ਹਾਂ ਦੇ ਇਲਾਜ ਲਈ ਪੰਚਾਇਤ ਆਪਣੇ ਪੱਧਰ ’ਤੇ ਖਰਚ ਕਰੇਗੀ। ਨਸ਼ਾ ਵੇਚਣ ਵਾਲਿਆਂ ਨੂੰ ਨਸ਼ੇ ਦਾ ਕਾਰੋਬਾਰ ਬੰਦ ਕਰਕੇ ਆਮ ਪਰਿਵਾਰਾਂ ਦੀ ਤਰ੍ਹਾਂ ਜ਼ਿੰਦਗੀ ਜਿਊਣ ਦੀ ਨਸੀਅਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਦੋਰਾਹਾ ਤੋਂ ਕੈਨੇਡਾ ਗਈ ਲੜਕੀ ਦੀ ਭੇਤਭਰੀ ਹਾਲਤ 'ਚ ਮੌਤ

ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਹਰ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਰਦੀ ਆਈ ਹੈ ਪਰ ਹੁਣ ਉਨ੍ਹਾਂ ਨੇ ਆਪ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਲਾਕੇ ਦੇ ਮੌਜੂਦਾ ਸਰਪੰਚਾਂ ਅਤੇ ਪੰਚਾਂ ਦੀ ਸਹਾਇਤਾ ਮੰਗੀ ਹੈ। ਉਨ੍ਹਾਂ ਸਹੁੰ ਚੁੱਕੀ ਕਿ ਜੋ ਨੌਜਵਾਨ ਨਸ਼ੇ ਕਰਦੇ ਹਨ, ਉਨ੍ਹਾਂ ਦਾ ਇਲਾਜ ਪੰਚਾਇਤ ਆਪਣੇ ਖਰਚੇ ਨਾਲ ਕਰੇਗੀ। ਨਸ਼ੇ ਵੇਚਣ ਵਾਲਿਆਂ ਨੂੰ ਕਾਰੋਬਾਰ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਬੀਤੇ ਦਿਨੀਂ ਪੁਲਸ ਨੇ ਜ਼ਿਆਦਤਰ ਕੇਸ ਸ਼ਰਾਬ ਕੱਢਣ ਵਾਲਿਆਂ ’ਤੇ ਦਰਜ ਕੀਤੇ ਹਨ।

ਇਹ ਵੀ ਪੜ੍ਹੋ : ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ

ਸਰਪੰਚ ਨੇ ਦੱਸਿਆ ਕਿ ਪਿੰਡ ’ਚ 30-35 ਨੌਜਵਾਨ ਹਨ ਜੋ ਨਸ਼ਾ ਦੇ ਆਦੀ ਹਨ, ਜਿਨ੍ਹਾਂ ਦੀ ਪੜਤਾਲ ਕਰ ਲਈ ਗਈ ਹੈ। ਉਨ੍ਹਾਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਾਂ ਦੀ ਮਦਦ ਨਾਲ ਨਸ਼ਾ ਮੁਕਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੁਝ ਨੌਜਵਾਨ ਅਜਿਹੇ ਹਨ, ਜੋ ਹਰਿਆਣਾ ਤੋਂ ਚਿੱਟਾ ਤੇ ਸਮੈਕ ਲੈ ਕੇ ਵੇਚਦੇ ਹਨ ਅਤੇ 2 ਔਰਤਾਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰਦੀਆਂ ਹਨ। ਸਭ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਨਸ਼ਾ ਵੇਚਣ ਦਾ ਕਾਰੋਬਾਰ ਬੰਦ ਨਹੀਂ ਕੀਤਾ ਤਾਂ ਪੁਲਸ ਨੂੰ ਬੁਲਾ ਕੇ ਪੰਚਾਇਤ ’ਚ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰੂ ਤੇਗ ਬਹਾਦਰ ਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਗੁਲਾਹੜ ਖੁਰਦ ਦੇ ਸਰਪੰਚ ਤੋਂ ਇਲਾਵਾ ਮੋਹਤਬਰ ਸ਼ਖਸੀਅਤਾਂ ਮੌਜੂਦ ਸਨ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal