ਦਸਮ ਪਾਤਸ਼ਾਹ ਦੇ ''ਪ੍ਰਕਾਸ਼ ਪੁਰਬ'' ਦੀਆਂ ਰੌਣਕਾਂ, ਹੁੰਮ-ਹੁੰਮਾ ਮੱਥਾ ਟੇਕਣ ਪੁੱਜ ਰਹੀਆਂ ਸੰਗਤਾਂ

01/02/2020 10:49:44 AM

ਚੰਡੀਗੜ੍ਹ : ਸਿੱਖਾਂ ਦੇ ਦਸਮ ਪਾਤਸ਼ਾਹ ਧੰਨ-ਧੰਨ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਪੰਜਾਬ ਸਮੇਤ ਸਮੁੱਚੇ ਭਾਰਤ ਅਤੇ ਕੋਨੇ-ਕੋਨੇ 'ਚ ਵੱਸਦੇ ਪੰਜਾਬੀਆਂ ਵਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬਾਨ 'ਚ ਗੁਰਬਾਣੀ ਕੀਰਤਨ ਦੇ ਪਰਵਾਹ ਚੱਲ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ 1699 ਦੀ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।

ਉਨ੍ਹਾਂ ਨੇ ਹੀ ਖਾਲਸਾ ਜੈਕਾਰਾ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਜੀਵਨ ਜਿਊਣ ਲਈ ਪੰਜ ਕੱਕਾਰ (ਕੇਸ, ਕੜਾ, ਕੰਘਾ, ਕਛਹਿਰਾ ਤੇ ਕਿਰਪਾਨ) ਦਿੱਤੇ ਸਨ। ਗੁਰੂ ਸਾਹਿਬ ਦਾ ਜਨਮ 22 ਦਸੰਬਰ, 1666 ਨੂੰ ਹੋਇਆ ਸੀ ਪਰ ਮੌਜੂਦਾ ਕੈਲੰਡਰ ਦੇ ਹਿਸਾਬਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 13 ਜਨਵਰੀ, 1666 'ਚ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਨ, ਜੋ ਸਿੱਖਾਂ ਦੇ 8ਵੇਂ ਗੁਰੂ ਹਨ।

ਉਨ੍ਹਾਂ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਸੀ। ਉਹ 7 ਅਕਤੂਬਰ, 1708 ਈ. ਨੂੰ ਨਾਂਦੇੜ ਸਾਹਿਬ 'ਚ ਜੋਤੀ-ਜੋਤ ਸਮਾਏ ਸਨ। ਅੱਜ ਪ੍ਰਕਾਸ਼ ਪੁਰਬ ਹੋਣ ਕਾਰਨ ਹਰੇਕ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂਆਂ 'ਚ ਬਹੁਤ ਜੋਸ਼ ਦੇਖਿਆ ਜਾ ਰਿਹਾ ਹੈ। ਕਿਸੇ 'ਤੇ ਠੰਡ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖਾਸ ਰੌਣਕਾਂ ਲੱਗੀਆਂ ਹੋਈਆਂ ਹਨ। ਆਮ ਦਿਨਾਂ ਨਾਲੋਂ ਸ਼ਰਧਾਲੂਆਂ ਦੀ ਗਿਣਤੀ ਇੱਥੇ ਕਈ ਗੁਣਾ ਵੱਧ ਹੈ।


Babita

Content Editor

Related News