ਹੋਲੇ-ਮਹੱਲੇ ''ਤੇ ਫੁੱਲਾਂ ਤੇ ਇਤਰ ਨਾਲ ਮਹਿਕਿਆ ਸ੍ਰੀ ਦਰਬਾਰ ਸਾਹਿਬ

03/20/2022 1:02:20 AM

ਅਮ੍ਰਿੰਤਸਰ (ਗੁਰਿੰਦਰ ਸਾਗਰ )- ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਪਰ ਸਿੱਖ ਧਰਮ 'ਚ ਹੋਲਾ-ਮਹੱਲਾ ਮਨਾਇਆ ਜਾਂਦਾ ਹੈ। ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀ ਧੂਮ ਹੁੰਦੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਹੋਲਾ-ਮਹੱਲਾ ਦੇਖਣ ਲਈ ਵੀ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਸ੍ਰੀ ਦਰਬਾਰ ਸਾਹਿਬ 'ਚ ਇਸ ਤਿਉਹਾਰ ਨੂੰ ਗੁਲਾਬ ਦੇ ਫੁੱਲਾਂ ਤੇ ਇਤਰ ਨਾਲ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਈਰਾਨੀ ਹਮਲੇ 'ਚ ਇਰਾਕੀ ਕੁਰਦਿਸ਼ ਤੇਲ ਵਪਾਰੀ ਦਾ ਮਹਿਲ ਤਬਾਹ

ਇਸ ਮੌਕੇ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰ ਸੁਖ ਆਸਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਜਾਇਆ ਗਿਆ। ਇਸ ਦੌਰਾਨ ਸੰਗਤਾਂ ਦਾ ਹੜ੍ਹ ਭਗਤੀਮਈ ਰੰਗ 'ਚ ਰੰਗਿਆ ਫੁੱਲਾਂ ਤੇ ਇਤਰ ਦੀ ਵਰਖਾ ਕਰ ਰਿਹਾ ਸੀ। ਬੱਚੇ,ਬੁੱਢੇ,ਜਵਾਨ ਤੇ ਦੂਰੋਂ-ਦੂਰੋਂ ਸੰਗਤ ਇਸ ਰੂਹਾਨੀ ਨਜ਼ਾਰੇ ਨੂੰ ਦੇਖਣ ਲਈ ਪਹੁੰਚੀ ਸੀ।

ਇਹ ਵੀ ਪੜ੍ਹੋ : ਨਾਟੋ ਨੂੰ ਪੂਰਬ ਦਿਸ਼ਾ 'ਚ ਵਿਸਤਾਰ ਨਹੀਂ ਕਰਨਾ ਚਾਹੀਦਾ : ਚੀਨੀ ਡਿਪਲੋਮੈਟ

ਅਜਿਹਾ ਲੱਗ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਿਵੇਂ ਖੁਸ਼ਬੂ ਦੀ ਚਾਦਰ ਨੇ ਢਕ ਲਿਆ ਹੋਵੇ, ਸੰਗਤ ਜਿਵੇਂ ਕਿਸੇ ਵੱਖਰੀ ਹੀ ਰੂਹਾਨੀ ਦੁਨੀਆ 'ਚ ਘੁੰਮ ਰਹੀ ਹੋਵੇ। ਇਸ ਨਜ਼ਾਰੇ ਨੂੰ ਦੇਖ ਕੇ ਕੋਈ ਵੀ ਮੰਤਰ-ਮੁਗਧ ਹੋ ਜਾਵੇ। ਹਰ ਕੋਈ ਖੁਦ ਨੂੰ ਇੱਥੇ ਆ ਕੇ ਖੁਸ਼ਨਸੀਬ ਸਮਝ ਰਿਹਾ ਸੀ। ਸੰਗਤਾਂ ਦਾ ਕਹਿਣਾ ਸੀ ਕਿ ਉਹ ਖ਼ਾਸ ਅੱਜ ਦੇ ਦਿਨ ਕਰਕੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹਨ ਕਿਉਂਕਿ ਇਸ ਵੇਲੇ ਦਾ ਅਲੌਕਿਕ ਨਜ਼ਾਰਾ ਦੁਨੀਆ ਵਿਚ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਚੋਟੀ ਦੀ ਅਦਾਲਤ ਨੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar