ਨਹਿਰ ''ਚ ਡਿੱਗੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੰਗੂਵਾਲ ਮੋੜ ਵਿਖੇ ਲਾਇਆ ਜਾਮ

06/23/2019 9:49:10 AM

ਸ੍ਰੀ ਆਨੰਦਪੁਰ ਸਾਹਿਬ (ਰਾਕੇਸ਼) : ਬੀਤੀ ਦੇਰ ਰਾਤ ਗੰਗੂਵਾਲ ਪਾਵਰ ਹਾਊਸ ਨੇੜੇ ਭਾਖੜਾ ਨਹਿਰ 'ਚ ਕਾਰ ਸਮੇਤ ਡਿੱਗੇ ਚਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਰੋਸ ਵਜੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਨੰਗਲ ਮੁੱਖ ਮਾਰਗ 'ਤੇ ਪੈਂਦੇ ਕਸਬਾ ਗੰਗੂਵਾਲ ਮੋੜ ਵਿਖੇ ਜਾਮ ਲਗਾਕੇ ਰੋਸ ਪ੍ਰਗਟਾਵਾ ਕੀਤਾ। ਇਸ ਸਬੰਧੀ ਸੂਚਨਾ ਮਿਲਦਿਆਂ ਨਾਇਬ ਤਹਿਸੀਲਦਾਰ ਸੁਸ਼ੀਲ ਕੁਮਾਰ, ਥਾਣਾ ਮੁੱਖੀ ਸਵਿੰੰਦਰ ਪਾਲ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਹਨ । ਉਨ੍ਹਾਂ ਨੇ ਨਹਿਰ 'ਚੋਂ ਕਾਰ ਅਤੇ ਨੌਜਵਾਨਾਂ ਦਾ ਪਤਾ ਲਗਾਉਣ ਦਾ ਭਰੋਸਾ ਦਿੱਤਾ ਤੇ ਵਿਜੇ ਸਿੰਘ ਐੱਸ.ਪੀ. ਅਤੇ ਐੱਸ.ਡੀ.ਐੱਮ. ਹਰਜੋਤ ਕੌਰ ਦੇ ਆਉਣ ਤੋਂ ਬਾਅਦ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਪਹੁੰਚਣ ਦਾ ਭਰੋਸਾ ਦਿਵਾਉਣ ਤੋਂ ਬਾਅਦ ਦੋ ਘੰਟੇ ਬਾਅਦ ਜਾਮ ਖੁੱਲ੍ਹਿਆ।

Baljeet Kaur

This news is Content Editor Baljeet Kaur