ਚੋਣਾਂ ਦੌਰਾਨ ਡੇਰਾ ਸਿਰਸਾ ਜਾਣ ਵਾਲੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ, ਲੱਗੀ ਧਾਰਮਿਕ ਸਜ਼ਾ

04/18/2017 1:34:03 PM

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਲੈਣ ਵਾਲੇ 44 ਸਿੱਖ ਆਗੂਆਂ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣਾ ਫੈਸਲਾ ਸੁਣਾਉਂਦਿਆਂ ਸਾਰੇ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਉਕਤ ਸਾਰੇ ਆਗੂ ਇਕ ਦਿਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਓਰੀ, ਘੰਟਾ ਘਰ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਰਸਤੇ ਦੀ ਸਫਾਈ ਕਰਨਗੇ। ਸਾਰੇ ਆਗੂ ਇਕ ਦਿਨ ਪਰਿਕਰਮਾ ਵਿਚ ਸਫਾਈ-ਧੁਆਈ ਦੀ ਸੇਵਾ ਕਰਨਗੇ। ਸਾਰੇ ਆਗੂ ਇਕ ਦਿਨ ਦੋ ਘੰਟੇ ਜੋੜਾ ਘਰ ਵਿਚ ਜੋੜੇ ਪਾਲਿਸ਼ ਕਰਨ ਦੀ ਸੇਵਾ ਕਰਨਗੇ। ਇਕ ਦਿਨ ਦੋ ਘੰਟੇ ਲੰਗਰ ਵਰਤਾਉਣ ਦੀ ਸੇਵਾ ਕਰਨਗੇ। ਇਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਣ ਕਰਕੇ 501 ਰੁਪਏ ਦੀ ਵੱਖਰੀ-ਵੱਖਰੀ ਕੜਾਹ ਪ੍ਰਸਾਦਿ ਦੀ ਦੇਗ ਲੈ ਕੇ 5100-5100 ਰੁਪਏ ਗੋਲਕ ਵਿਚ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਦੀ ਅਰਦਾਸ ਕਰਵਾਉਣਗੇ ਅਤੇ ਇਹ ਸਾਰੇ ਇਕੱਠੇ ਹੀ ਸੇਵਾ ਕਰਨਗੇ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਅਕਾਲ ਸਾਹਿਬ ਵਲੋਂ ਡੇਰਾ ਜਾਣ ਵਾਲੇ 44 ਸਿੱਖ ਆਗੂਆਂ ਨੂੰ ਤਲਬ ਹੋਣ ਲਈ ਕਿਹਾ ਸੀ ਪਰ 40 ਆਗੂ ਸ੍ਰਈ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਏ ਜਦਕਿ 4 ਸਿੱਖ ਆਗੂ ਗੈਰ ਹਾਜ਼ਰ ਰਹੇ। ਗੈਰ ਹਾਜ਼ਰ ਰਹਿਣ ਵਾਲੇ ਸਿੱਖ ਆਗੂਆਂ ''ਚ ਜਨਮੇਜਾ ਸਿੰਘ ਸੇਖੋਂ (ਅਕਾਲੀ), ਰਾਜਿੰਦਰ ਕੌਰ ਭੱਠਲ (ਕਾਂਗਰਸ), ਅਰਜੁਨ ਸਿੰਘ (ਕਾਂਗਰਸ) ਅਤੇ ਅਜੈਬ ਸਿੰਘ ਭੱਟੀ (ਕਾਂਗਰਸ) ਸ਼ਾਮਲ ਹਨ।

Babita Marhas

This news is News Editor Babita Marhas