ਖੇਡ ਵਿਭਾਗ ਦੇ ਕੰਡਮ ਸਮਾਨ ਦੀ ਨੀਲਾਮੀ ਅਗਲੇ ਹੁਕਮਾਂ ਤੱਕ ਮੁਲਤਵੀ

03/22/2022 4:26:30 PM

ਚੰਡੀਗੜ੍ਹ : ਖੇਡ ਵਿਭਾਗ ਪੰਜਾਬ ਵੱਲੋਂ 23 ਮਾਰਚ ਨੂੰ ਵਿਭਾਗ ਦੇ ਕੰਡਮ ਪਏ ਸਮਾਨ ਦੀ ਕੀਤੀ ਜਾਣ ਵਾਲੀ ਨੀਲਾਮੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖੇਡ ਵਿਭਾਗ/ਪੰਜਾਬ ਸਟੇਟ ਸਪੋਰਟਸ ਕੌਂਸਲ ਦਾ ਦਫ਼ਤਰ ਹਾਕੀ ਸਟੇਡੀਅਮ, ਸੈਕਟਰ-63, ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਸ਼ਿਫਟ ਹੋ ਗਿਆ ਹੈ।

ਇਸ ਦੇ ਪੁਰਾਣੇ ਦਫਤਰ ਐਸ. ਸੀ. ਓ. ਨੰ. 116-117, ਸੈਕਟਰ 34-ਏ, ਚੰਡੀਗੜ੍ਹ ਵਿਖੇ ਪਏ ਕੰਡਮ ਸਮਾਨ ਦੀ ਨੀਲਾਮੀ ਲਈ ਮਿਤੀ 23 ਮਾਰਚ, 2022 ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਹੈ। ਇਸ ਨੀਲਾਮੀ ਲਈ ਰੱਖੀ ਗਈ ਮਿਤੀ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ।


Babita

Content Editor

Related News