ਸਪਾਈਸਜੈੱਟ ਆਦਮਪੁਰ ਪਹੁੰਚ ਰਹੀ ਹੈ ਹਫਤੇ ''ਚ 4 ਦਿਨ ਲੇਟ

07/26/2019 12:42:22 PM

ਜਲੰਧਰ (ਸਲਵਾਨ) : ਆਦਮਪੁਰ-ਦਿੱਲੀ ਫਲਾਈਟ ਨੂੰ ਦੁਆਬਾ ਖਿਤੇ ਨਾਲ ਸਬੰਧ ਰੱਖਣ ਵਾਲੇ ਐੱਨ. ਆਰ. ਆਈਜ਼ ਲਈ ਕਾਫੀ ਫਾਇਦੇਮੰਦ ਦੱਸਿਆ ਜਾ ਰਿਹਾ ਹੈ ਪਰ ਪਿਛਲੇ ਦਿਨਾਂ ਤੋਂ ਫਲਾਈਟ ਦੇ ਸਮੇਂ 'ਚ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਕਦੇ ਫਲਾਈਟ ਕਿਸੇ ਨਾ ਕਾਰਣ ਲੇਟ ਹੋ ਰਹੀ ਹੈ ਅਤੇ ਕਦੇ ਰੱਦ ਕਰ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਹਫਤੇ 'ਚੋਂ 4 ਦਿਨ ਇਹ ਲੇਟ ਹੋ ਜਾਂਦੀ ਹੈ। ਟਰੈਵਲ ਕਾਰੋਬਾਰੀਆਂ ਮੁਤਾਬਕ ਸਪਾਈਸਜੈੱਟ ਕੰਪਨੀ ਲਈ ਆਦਮਪੁਰ-ਦਿੱਲੀ-ਆਦਮਪੁਰ ਦਾ ਇਲਾਕਾ ਕਾਫੀ ਮੁਨਾਫੇ ਵਾਲਾ ਹੈ ਕਿਉਂਕਿ ਇਕ ਦਿਨ ਵੀ ਅਜਿਹਾ ਨਹੀਂ ਰਿਹਾ, ਜਦੋਂ ਫਲਾਈਟ 'ਚ ਮੁਸਾਫਿਰਾਂ ਦੀ ਗਿਣਤੀ ਘੱਟ ਹੋਵੇ ਪਰ ਫਲਾਈਟ ਦੇ ਲੇਟ ਹੋਣ ਕਾਰਣ ਮੁਸਾਫਿਰਾਂ ਨੂੰ ਬੇਹੱਦ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਜਿਸ ਕਾਰਣ ਮੁਸਾਫਿਰ ਅੰਮ੍ਰਿਤਸਰ ਏਅਰਪੋਰਟ ਜਾਂ ਟਰੇਨ ਜ਼ਰੀਏ ਦਿੱਲੀ ਜਾਣ ਨੂੰ ਤਰਜੀਹ ਦੇਣ ਲੱਗੇ ਹਨ।

ਕੰਪਨੀ ਕਰ ਰਹੀ ਹੈ ਸਵੇਰ ਸਮੇਂ ਦੂਜੀ ਫਲਾਈਟ ਲਾਂਚ ਕਰਨ ਦੀਆਂ ਗੱਲਾਂ
ਸੂਤਰਾਂ ਅਨੁਸਾਰ ਸਪਾਈਸਜੈੱਟ ਕੰਪਨੀ ਮੁਸਾਫਿਰਾਂ ਦੀ ਸਹੂਲਤ ਲਈ ਇਕ ਹੋਰ ਫਲਾਈਟ ਲਾਂਚ ਕਰਨ ਦੀ ਗੱਲ ਕਰ ਰਹੀ ਹੈ ਪਰ ਜਿਸ ਤਰ੍ਹਾਂ ਰੋਜ਼ਾਨਾ ਸਪਾਈਸਜੈੱਟ ਦੀ ਫਲਾਈਟ ਲੇਟ ਜਾਂ ਰੱਦ ਹੋ ਰਹੀ ਹੈ, ਉਸ ਨੂੰ ਵੇਖਦਿਆਂ ਮੁਸਾਫਿਰਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਲਈ ਫਲਾਈਟ ਰੱਦ ਹੋਣ ਨਾਲ ਹੋਰ ਪ੍ਰੇਸ਼ਾਨੀ ਖੜ੍ਹੀ ਹੋ ਜਾਵੇਗੀ। ਓਧਰ ਵੀਰਵਾਰ ਨੂੰ ਵੀ ਸਪਾਈਸਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ 45 ਮਿੰਟ ਲੇਟ ਪੁੱਜੀ, ਜਿਸ ਨਾਲ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Anuradha

This news is Content Editor Anuradha