ਰੇਲਵੇ ਵਿਭਾਗ ਦਾ ਅਹਿਮ ਫ਼ੈਸਲਾ, ਨਰਾਤਿਆਂ ਕਾਰਨ ਮਾਤਾ ਵੈਸ਼ਨੋ ਦੇਵੀ ਲਈ ਚੱਲਣਗੀਆਂ 2 ਸਪੈਸ਼ਲ ਟ੍ਰੇਨਾਂ

10/04/2023 3:36:47 AM

ਲੁਧਿਆਣਾ (ਗੌਤਮ) : ਨਰਾਤਿਆਂ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦਿਆਂ ਰੇਲਵੇ ਵਿਭਾਗ ਵੱਲੋਂ 2 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਟ੍ਰੇਨਾਂ ਦਾ ਅੱਪ ਅਤੇ ਡਾਊਨ ਦਿਸ਼ਾ ’ਚ ਲੁਧਿਆਣਾ ਵਿੱਚ ਵਿਸ਼ੇਸ਼ ਤੌਰ ’ਤੇ ਠਹਿਰਾਅ ਰੱਖਿਆ ਗਿਆ ਹੈ।

ਵਿਭਾਗ ਅਨੁਸਾਰ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਰਿਜ਼ਰਵ ਸਪੈਸ਼ਲ ਟ੍ਰੇਨ 16 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਚਲਾਈ ਜਾਵੇਗੀ। ਇਹ ਟ੍ਰੇਨ ਇਸ ਦੌਰਾਨ ਹਰੇਕ ਸੋਮਵਾਰ ਅਤੇ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਰਾਤ ਨੂੰ 11.30 ’ਤੇ ਚੱਲ ਕੇ ਅਗਲੇ ਦਿਨ ਦੁਪਹਿਰ 11.25 ’ਤੇ ਕੱਟੜਾ ਪੁੱਜੇਗੀ। ਵਾਪਸੀ ’ਤੇ ਟ੍ਰੇਨ ਕੱਟੜਾ ਤੋਂ 17 ਅਕਤੂਬਰ ਤੋਂ ਦਿੱਲੀ ਪੁੱਜੇਗੀ। ਏ. ਸੀ., ਸਲੀਪਰ ਅਤੇ ਜਨਰਲ ਡੱਬਿਆਂ ਵਾਲੀ ਇਹ ਟ੍ਰੇਨ ਦੋਵੇਂ ਦਿਸ਼ਾਵਾਂ ’ਚ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ-ਤਵੀ ਅਤੇ ਊਧਮਪੁਰ ਰੇਲਵੇ ਸਟੇਸ਼ਨ ’ਤੇ ਰੁਕੇਗੀ।

ਇਹ ਵੀ ਪੜ੍ਹੋ : ਖਸਤਾਹਾਲ ਸੜਕ 'ਤੇ ਪਲਟ ਗਿਆ ਖਾਦ ਨਾਲ ਭਰਿਆ ਟਰੱਕ, ਹੋਇਆ ਭਾਰੀ ਨੁਕਸਾਨ

ਦੂਜੀ ਟ੍ਰੇਨ 22 ਅਕਤੂਬਰ ਤੋਂ 26 ਨਵੰਬਰ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਚਲਾਈ ਜਾਵੇਗੀ, ਜੋ ਕਿ ਕੱਟੜਾ ਤੋਂ ਹਰੇਕ ਐਤਵਾਰ ਨੂੰ ਚੱਲੇਗੀ। ਟ੍ਰੇਨ ਕੱਟੜਾ ਤੋਂ ਰਾਤ 11 .20 ’ਤੇ ਚੱਲ ਕੇ ਅਗਲੇ ਦਿਨ ਵਾਰਾਣਸੀ ਰਾਤ ਨੂੰ 11.55 ਵਜੇ ਪੁੱਜੇਗੀ ਅਤੇ ਵਾਪਸੀ ਦਿਸ਼ਾ ’ਚ ਟ੍ਰੇਨ ਵਾਰਾਣਸੀ ਤੋਂ ਹਰੇਕ ਮੰਗਲਵਾਰ ਨੂੰ ਸਵੇਰੇ 6.20 ਵਜੇ ਚੱਲ ਕੇ ਅਗਲੇ ਦਿਨ ਕੱਟੜਾ 11.20 ’ਤੇ ਪੁੱਜੇਗੀ। 11 ਫੇਰਿਆਂ ਦੌਰਾਨ ਟ੍ਰੇਨ ਅੱਪ ਅਤੇ ਡਾਊਨ ਦਿਸ਼ਾ ’ਚ ਊਧਮਪੁਰ, ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਅਤੇ ਸੁਲਤਾਨਪੁਰ ਰੇਲਵੇ ਸਟੇਸ਼ਨਾਂ ’ਤੇ ਰੁਕੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh