''ਵੈਸ਼ਨੋ ਦੇਵੀ'' ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲਵੇ ਦਾ ਵੱਡਾ ਤੋਹਫਾ

07/23/2019 11:41:15 AM

ਲੁਧਿਆਣਾ (ਨਰਿੰਦਰ) : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਇਕ 'ਵੰਦੇ ਮਾਤਰਮ' ਨਾਂ ਦੀ ਟਰੇਨ ਚਲਾਈ ਹੈ, ਜੋ ਸਿਰਫ 8 ਘੰਟਿਆਂ 'ਚ ਤੁਹਾਨੂੰ ਦਿੱਲੀ ਤੋਂ ਕਟੜਾ ਪਹੁੰਚਾ ਦੇਵੇਗੀ। ਇਹ ਟਰੇਨ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਚੱਲੇਗੀ ਅਤੇ 8.10 ਅੰਬਾਲਾ ਪੁੱਜਣ ਤੋਂ ਬਾਅਦ 9.20 ਲੁਧਿਆਣਾ ਅਤੇ 12.30 'ਤੇ ਜੰਮੂ ਪਹੁੰਚੇਗੀ। ਫਿਰ ਦੁਪਹਿਰ 2 ਵਜੇ ਤੱਕ ਇਹ ਟਰੇਨ ਯਾਤਰੀਆਂ ਨੂੰ ਕਟੜਾ ਪਹੁੰਚਾ ਦੇਵੇਗੀ।

ਫਿਲਹਾਲ ਇਸ ਟਰੇਨ ਦਾ ਪਹਿਲਾ ਟ੍ਰਾਇਲ ਲਿਆ ਗਿਆ, ਜੋ ਕਿ ਸਫਲ ਰਿਹਾ। ਇਸ ਟ੍ਰਾਇਲ ਦੌਰਾਨ ਯਾਤਰਾ ਕਰ ਰਹੇ ਲੋਕਾਂ ਨੇ ਟਰੇਨ 'ਚ ਮਿਲਣ ਵਾਲੀਆਂ ਸਹੂਲਤਾਵਾਂ ਨੂੰ ਲੈ ਕੇ ਰੇਲਵੇ ਦੀ ਸ਼ਲਾਘਾ ਕੀਤੀ ਹੈ। 'ਵੰਦੇ ਮਾਤਰਮ' ਐਕਸਪ੍ਰੈੱਸ ਟਰੇਨ ਦਾ ਦਿੱਲੀ ਤੋਂ ਕਟੜਾ ਜਾਣ ਦਾ ਕਿਰਾਇਆ 1600 ਰੁਪਏ ਤੈਅ ਕੀਤਾ ਗਿਆ ਹੈ। ਇਸ ਟਰੇਨ ਦੇ ਲੁਧਿਆਣਾ ਸਟੇਸ਼ਨ ਪੁੱਜਣ 'ਤੇ ਯਾਤਰੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹੁਣ ਜਲਦੀ ਹੀ ਯਾਤਰੀ ਬੇਹੱਦ ਘੱਟ ਸਮੇਂ 'ਚ ਕਟੜਾ ਪਹੁੰਚ ਸਕਣਗੇ ਅਤੇ ਇਸ ਟਰੇਨ ਦੇ ਲਗਜ਼ਰੀ ਸਫਰ ਦਾ ਆਨੰਦ ਲੈ ਸਕਣਗੇ।

Babita

This news is Content Editor Babita