''ਕਾਂਸ਼ੀ ਨੂੰ ਗੱਡੀ ਜਾਣੀ ਆ, ਕੋਈ ਜਾਊ ਨਸੀਬਾਂ ਵਾਲਾ'' (ਤਸਵੀਰਾਂ)

02/19/2016 4:32:51 PM

ਜਲੰਧਰ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਬਨਾਰਸ ਜਾਣ ਲਈ ਸਟੇਸ਼ਨ ਤੋਂ ਸ਼ੁੱਕਰਵਾਰ ਨੂੰ ਸਪੈਸ਼ਲ ਗੱਡੀ ਰਵਾਨਾ ਹੋਈ। ਇਸ ਗੱਡੀ ''ਚ 1600 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਹ ਗੱਡੀ ਬਨਾਰਸ ਤੱਕ ਜਾਵੇਗੀ, ਜਿਸ ਤੋਂ ਅੱਗੇ ਸ੍ਰੀ ਗੁਰੂ ਰਵਿਦਾਸ ਦੀ ਜੀ ਜਨਮ ਭੂਮੀ ਕਾਂਸ਼ੀ ਧਾਮ ਵਿਖੇ ਸੰਗਤਾਂ ਨਤਮਸਤਕ ਹੋਣਗੀਆਂ।
ਡੇਰਾ ਸੱਚਖੰਡ ਬੱਲਾਂ ਦੇ ਸਰਪ੍ਰਸਤ ਸੰਤ ਨਿਰੰਜਣ ਦਾਸ ਜੀ ਜੀ ਅਗਵਾਈ ''ਚ ਇਹ ਟਰੇਨ ਰਵਾਨਾ ਹੋਈ। ਗੱਡੀ ਨੂੰ ਤੋਰਨ ਲਈ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਸਟੇਸ਼ਨ ਦੇ ਪੂਰੇ ਮਾਹੌਲ ''ਚ ''ਜੈ ਰਵਿਦਾਸ'' ਦੇ ਨਾਅਰੇ ਗੂੰਜਦੇ ਰਹੇ। ਗੁਰਾਂ ਦੇ ਦਰਸ਼ਨ ਲਈ ਸੰਗਤਾਂ ''ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਟਰੇਨ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਡੇਰਾ ਸਚਖੰਡ ਬੱਲਾਂ ਨੇ 44 ਲੱਖ, 51 ਹਜ਼ਾਰ, 765 ਰੁਪਏ ''ਚ ਬੁੱਕ ਕੀਤੀ ਹੈ।

Babita Marhas

This news is News Editor Babita Marhas