ਵਿਰੋਧੀ ਪਾਰਟੀਆਂ ਦਿੱਲੀ ''ਚ ਹੋਣਗੀਆਂ ਇਕੱਠੀਆਂ (ਪੜ੍ਹੋ 10 ਦਸੰਬਰ ਦੀਆਂ ਖਾਸ ਖਬਰਾਂ)

12/10/2018 1:13:33 AM

ਜਲੰਧਰ (ਵੈਬ ਡੈਸਕ)—ਵਿਰੋਧੀ ਪਾਰਟੀਆਂ ਕੇਂਦਰ ਦੀ ਭਾਜਪਾ ਖਿਲਾਫ ਸਭ ਨੂੰ ਇਕਮੁੱਠ ਕਰਨ ਦੀ ਕੋਸ਼ੀਸ਼ 'ਚ ਲਗੀਆਂ ਹੋਇਆ ਹਨ। ਦਿੱਲੀ 'ਚ 10 ਦਸੰਬਰ ਨੂੰ ਵਿਰੋਧੀ ਪਾਰਟੀਆਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ 'ਚ ਹਨ। 11 ਦਸੰਬਰ ਨੂੰ ਸੰਸਦ ਦਾ ਸਰੱਦ ਰੁੱਤ ਸ਼ੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਸ਼ੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਆਗੂ ਇਕ ਬੈਠਕ 'ਚ ਇਕਮੁੱਠ ਹੋਣਗੇ। ਇਹ ਬੈਠਕ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ. ) ਦੇ ਮੁੱਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੱਦੀ ਹੈ। 

ਭੁੱਖ ਹੜਤਾਲ 'ਤੇ ਏਅਰਪੋਰਟ ਅਥਾਰਟੀ ਦੇ ਕਰਮਚਾਰੀ


ਏਅਰਪੋਰਟ ਅਥਾਰਟੀ ਆਫ ਇੰਡੀਆਂ ਦੀ ਕਰਮਚਾਰੀ ਯੂਨੀਅਨ ਸੋਮਵਾਰ ਨੂੰ ਭੁੱਖ ਹੜਤਾਲ 'ਤੇ ਜਾ ਰਹੀ ਹੈ। ਸਰਕਾਰ ਵਲੋਂ 6 ਹਵਾਈ ਅੱਡਿਆਂ ਦਾ ਪੀਪੀਪੀ ਮਾਡਲ 'ਤੇ ਵਿਕਾਸ ਕਰਨ ਦੇ ਫੈਸਲੇ ਦੇ ਖਿਲਾਫ ਇਹ ਹੜਤਾਲ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੈ।

ਸੋਮਵਾਰ ਤੋਂ ਮਹਿੰਗਾ ਹੋਵੇਗਾ ਤਾਜ ਦਾ ਦੀਦਾਰ  


ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਇਕ ਆਗਰਾ ਸਥਿਤ ਤਾਜ ਮਹਿਲ ਦਾ ਦੀਦਾਰ ਸੋਮਵਾਰ ਤੋਂ ਸੈਰ-ਸਪਾਟਾ ਕਰਨ ਵਾਲਿਆਂ ਲਈ ਮਹਿੰਗਾ ਹੋ ਜਾਵੇਗਾ। 10 ਦਸੰਬਰ ਤੋ2 ਤਾਜਮਹਿਲ ਦੀ ਨਵੀਂ ਟਿਕਟ ਦਰ ਲਾਗੂ ਹੋ ਜਾਣ ਰਹੀ ਹੈ। ਪਹਿਲਾਂ ਇਸ ਦਾ ਦੀਦਾਰ ਕਰਨ ਦੇ ਭਾਰਤੀ ਚਾਹਵਾਨਾਂ ਨੂੰ 50 ਰੁਪਏ ਅਦਾ ਕਰਨੇ ਪੈਂਦੇ ਸਨ ਪਰ ਹੁਣ ਉਨ੍ਹਾਂ ਨੂੰ 250 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਵਿਦੇਸ਼ੀਆਂ ਨੂੰ ਹੁਣ 1300 ਰੁਪਏ ਆਦਾ ਕਰਨ ਪੈਣਗੇ। ਭਾਰਤੀ ਪੁਰਾਤਣ ਸੁਰੱਖਿਆ ਵਿਭਾਗ ਵਲੋਂ ਤਾਜਮਹਿਲ 'ਤੇ ਭੀੜ ਕੰਟਰੋਲ ਕਰਨ ਲਈ ਨਵੀਂ ਟਿਕਟ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। 

ਫਰੂਖਾਬਾਦ ਆਉਣਗੇ ਕੇਸ਼ਵ


ਯੂ. ਪੀ. ਦੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੋਰਿਆ 10 ਦਸੰਬਰ ਨੂੰ ਫਰੂਖਾਬਾਦ ਆਉਣਗੇ। ਇਥੇ ਉਹ 110 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। 


ਕਰਨਪੁਰ ਵਿਧਾਨ ਸਭਾ ਖੇਤਰ ਦੇ ਇਕ ਪੋਲਿੰਗ ਕੇਂਦਰ 'ਚ ਮੁੜ ਵੋਟਾ


ਸ਼੍ਰੀ ਗੰਗਾਨਗਰ ਜ਼ਿਲੇ ਦੀ ਕਰਨਪੁਰ ਵਿਧਾਨ ਸਭਾ ਸੀਟ ਦੇ ਇਕ ਪੋਲਿੰਗ ਕੇਂਦਰ ਨੰਬਰ 163 'ਤੇ 10 ਦਸੰਬਰ ਨੂੰ ਦੁਬਾਰਾ ਵੋਟਾਂ ਪੁਆਈਆਂ ਜਾਣਗੀਆਂ। ਮੁੱਖ ਚੋਣ ਅਧਿਕਾਰੀ ਆਨੰਦ ਕੁਮਾਰ ਨੇ ਐਤਵਾਰ ਇਹ ਨਿਰਦੇਸ਼ ਦਿੱਤਾ।

ਮਾਲਿਆ ਹਵਾਲਗੀ ਮਾਮਲੇ 'ਤੇ ਆ ਸਕਦਾ ਹੈ ਫੈਸਲਾ


ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਸਬੰਧੀ ਬਰਤਾਨੀਆ ਦੀ ਇਕ ਅਦਾਲਤ ਵਲੋਂ ਸੋਮਵਾਰ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ। ਭਾਰਤ ਤੋਂ ਸੀ. ਬੀ. ਆਈ. ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਬਰਤਾਨੀਆ ਚਲੀਆਂ ਗਈਆਂ ਹਨ। ਇਸ ਟੀਮ ਦੀ ਅਗਵਾਈ ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਏ. ਸਾਈਂ ਮਨੋਹਰ ਕਰ ਰਹੇ ਹਨ।ਇਸ ਤੋਂ ਪਹਿਲਾਂ ਸ਼ੁੱਕਰਵਾਰ ਭਾਰਤ ਦੀ ਸੁਪਰੀਮ ਕੋਰਟ ਨੇ ਮਾਲਿਆ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਉਸ ਵਿਰੁੱਧ ਚੱਲ ਰਹੀ ਈ. ਡੀ. ਦੀ ਕਾਰਵਾਈ 'ਤੇ ਰੋਕ ਲਾਉਣ ਤੋਂ ਸਾਫ ਨਾਂਹ ਕਰ ਦਿੱਤੀ ਸੀ।

ਕਪਿਲ ਦੇ ਵਿਆਹ ਦੀਆਂ ਰਸਮਾਂ ਹੋਣਗੀਆਂ ਸ਼ੁਰੂ 


ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾਂ ਦੇ ਰਿਸ਼ਤੇਦਾਰਾਂ ਮੁਤਾਬਕ ਕਪਿਲ ਦੇ ਵਿਆਹ ਦੀਆਂ ਰਸਮਾਂ ਦੇ ਕੁੱਝ ਸਮਾਰੋਹ 10 ਦਸੰਬਰ ਨੂੰ ਸ਼ੁਰੂ ਹੋ ਰਹੇ ਹਨ। ਇਸੇ ਤਹਿਤ ਕਪਿਲ ਦੀ ਭੈਣ ਪੂਜਾ ਸ਼ਰਮਾ ਨੇ ਆਪਣੇ ਘਰ 10 ਦਸੰਬਰ ਨੂੰ ਜਗਰਾਤਾ ਰਖਵਾਇਆ ਹੈ।ਉਧਰ ਕਪਿਲ ਦੀ ਮੰਗੇਤਰ ਗਿੰਨੀ ਦੇ ਘਰ ਵੀ ਵਿਆਹ ਦੀਆਂ ਤਿਆਰੀ ਸ਼ੁਰੂ ਹਨ। ਗਿੰਨੀ ਦੇ ਘਰ 10 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਖੇਡ: ਅੱਜ ਹੋਣ ਵਾਲੇ ਮੁਕਾਬਲੇ


ਹਾਕੀ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਟੈਸਟ, 5ਵਾਂ ਦਿਨ)
ਹਾਕੀ : ਇੰਗਲੈਂਡ ਬਨਾਮ ਨਿਊਜ਼ੀਲੈਂਡ (ਵਿਸ਼ਵ ਕੱਪ-2018)
ਹਾਕੀ : ਫਰਾਂਸ ਬਨਾਮ ਚੀਨ (ਵਿਸ਼ਵ ਕੱਪ-2018)