ਚੰਡੀਗੜ੍ਹ : ਸੂਦ ਧਰਮਸ਼ਾਲਾ ਦੀ ਕੰਧ ਤੋੜ ਕੇ ਬਣਾਇਆ ਰਾਹ

05/27/2020 11:22:48 AM

ਚੰਡੀਗੜ੍ਹ (ਸੁਸ਼ੀਲ, ਰਾਜ) : ਸੈਕਟਰ-22 ਦੀ ਸੂਦ ਧਰਮਸ਼ਾਲਾ 'ਚ ਕੋਵਿਡ ਸੈਂਟਰ ਬਣਾਉਣ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਐਂਬੂਲੈਂਸ ਰਿਹਾਇਸ਼ੀ ਇਲਾਕੇ ਦੇ ਸੈਂਟਰ ਦੇ ਬਦਲੇ ਸਿੱਧੀ ਸੜਕ 'ਤੇ ਆਉਣ ਨੂੰ ਲੈ ਕੇ ਰਾਹ ਬਣਾ ਦਿੱਤਾ ਗਿਆ। ਪ੍ਰਸ਼ਾਸਨ ਨੇ ਇਹ ਰਾਹ ਧਰਮਸ਼ਾਲਾ ਦੀ ਕੰਧ ਨੂੰ ਤੋੜ ਕੇ ਬਣਾਇਆ ਹੈ। ਸਥਾਨਕ ਲੋਕਾਂ ਵਿਕਾਸ ਬੰਸਲ ਅਤੇ ਕਸਤੂਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ 10 ਕਦਮਾਂ ਦੀ ਦੂਰੀ 'ਤੇ ਹਨ ਅਤੇ ਜਿਵੇਂ ਹੀ ਐਂਬੂਲੈਂਸ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਘਰਾਂ ਦੇ ਅੰਦਰ ਭੇਜ ਦਿੱਤਾ ਜਾਂਦਾ ਹੈ।

ਬੱਚੇ ਬਾਹਰ ਨਹੀਂ ਖੇਡ ਸਕਦੇ। ਇਸ ਤੋਂ ਇਲਾਵਾ ਬਾਪੂਧਾਮ ਕਾਲੋਨੀ ਦੇ ਲੋਕ ਇੱਥੇ ਰਿਸ਼ਤੇਦਾਰਾਂ ਨੂੰ ਖਾਣਾ ਦੇਣ ਆਉਂਦੇ ਹਨ, ਜਿਸ ਨਾਲ ਡਰ ਦਾ ਮਹੌਲ ਬਣਿਆ ਹੋਇਆ ਹੈ। ਜਿਵੇਂ ਹੀ ਇਸ ਦਾ ਪਤਾ ਇਲਾਕੇ ਦੇ ਕੌਂਸਲਰ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਸ਼ਰਮਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਬਰਾੜ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਐਸ. ਡੀ. ਐਮ. ਸੈਂਟ੍ਰਲ ਨਾਜੁਕ ਕੁਮਾਰ ਨੂੰ ਭੇਜਿਆ। ਉਨ੍ਹਾਂ ਨੇ ਮੌਕਾ ਦੇਖਦੇ ਹੋਏ ਐਂਬੂਲੈਂਸ ਨੂੰ ਮੁੱਖ ਸੜਕ ਤੋਂ ਆਉਣ ਦੇ ਨਿਰਦੇਸ਼ ਦਿੱਤੇ, ਇਸ ਤੋਂ ਬਾਅਦ ਕੰਧ ਤੋੜ ਕੇ ਰਾਹ ਬਣਾਇਆ ਗਿਆ।
 

Babita

This news is Content Editor Babita