ਮੋਰਿੰਡਾ 'ਚ ਖ਼ੌਫ਼ਨਾਕ ਵਾਰਦਾਤ, ਘਰ ਜਵਾਈ ਨੇ ਪਤਨੀ, ਸਾਲੀ ਅਤੇ ਦੋ ਬੱਚੇ ਕੁਹਾੜੀ ਨਾਲ ਵੱਢੇ (ਤਸਵੀਰਾਂ)

06/03/2020 6:44:39 PM

ਮੋਰਿੰਡਾ (ਅਮਰਜੀਤ ਧੀਮਾਨ) : ਇੱਥੇ ਸ਼ੂਗਰ ਮਿੱਲ ਰੋਡ 'ਤੇ ਇਕ ਘਰ ਜਵਾਈ ਵੱਲੋਂ ਬੀਤੀ ਦੇਰ ਰਾਤ ਆਪਣੀ ਪਤਨੀ ਅਤੇ ਵੱਡੀ ਸਾਲੀ ਦੇ 12 ਸਾਲਾ ਬੱਚੇ (ਸਾਹਿਲ) 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦਕਿ ਉਸਦੀ ਇਕ ਸਾਲੀ ਅਤੇ ਸਾਲੀ ਦਾ ਬੇਟਾ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾ ਕਾਜਲ ਦੀ ਮਾਂ ਬਬਲੀ ਅਨੁਸਾਰ ਉਸਦੇ ਘਰ ਜਵਾਈ ਆਲਮ ਨੇ ਬੀਤੀ ਰਾਤ ਲਗਭਗ ਡੇਢ ਵਜੇ ਦੇ ਕਰੀਬ ਕਿਸੇ ਕਾਰਨ ਉਸ ਦੀ ਧੀ ਕਾਜਲ, ਛੋਟੀ ਬੇਟੀ ਜਸਪ੍ਰੀਤ ਜੱਸੀ ਤੇ ਉਸਦੀ ਵੱਡੀ ਬੇਟੀ ਦੇ ਦੋ ਬੱਚਿਆਂ ਸਾਹਿਲ (12) ਤੇ ਬੌਬੀ (15) 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ 'ਚ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਕਾਜਲ ਤੇ ਸਾਹਿਲ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਖੁਦ ਵੀ ਜ਼ਹਿਰ ਖਾ ਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਸ਼ਰਮਨਾਕ ! ਘਰ ''ਚ ਸੁੱਤੀ ਪਈ ਵਿਆਹੁਤਾ ਨਾਲ ਗੈਂਗਰੇਪ, ਬਣਾਈ ਵੀਡੀਓ    

ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਉਸ ਦੀ ਧੀ ਕਾਜਲ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ। ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿਚ ਸੁੱਤੀ ਪਈ ਸੀ ਤਾਂ ਦੂਸਰੇ ਕਮਰੇ ਵਿਚੋਂ ਰੋਣ ਚੀਕਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਦੋਂ ਉਸ ਨੇ ਦੇਖਿਆ ਤਾਂ ਉਸਦੀ ਧੀ ਕਾਜਲ, ਛੋਟੀ ਧੀ ਜਸਪ੍ਰੀਤ ਜੱਸੀ ਅਤੇ ਵੱਡੀ ਬੇਟੀ ਸਵੀਨਾ ਦੇ ਬੱਚੇ ਸਾਹਿਲ ਤੇ ਬੌਬੀ ਲਹੂ-ਲੁਹਾਣ ਹੋਏ ਪਏ ਸਨ। ਉਨ੍ਹਾਂ 108 ਐਂਬੂਲੈਂਸ ਰਾਹੀਂ ਚਾਰੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਭੇਜਿਆ ਪਰ ਉੱਥੇ ਡਾਕਟਰਾਂ ਨੇ ਕਾਜਲ ਅਤੇ ਸਾਹਿਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਜੱਸੀ ਅਤੇ ਬੌਬੀ ਦੀ ਗੰਭੀਰ ਹਾਲਤ ਦੇ ਚੱਲਦੇ ਪੀ. ਜੀ. ਆਈ. ਰੈਫਰ ਕਰ ਦਿੱਤਾ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਲਗਾਤਾਰ ਵੱਧ ਰਹੀ ਕੋਰੋਨਾ ਮਹਾਮਾਰੀ, 2 ਨਵੇਂ ਮਾਮਲਿਆਂ ਦੀ ਪੁਸ਼ਟੀ 

ਇਸ ਸੰਬੰਧੀ ਹਸਪਤਾਲ ਵਿਚ ਜ਼ੇਰੇ ਇਲਾਜ ਮੁਲਜ਼ਮ ਆਲਮ ਨੇ ਦੱਸਿਆ ਕਿ ਉਸ ਦੀ ਸੱਸ ਬਬਲੀ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਇਕ ਹੋਰ ਵਿਅਕਤੀ ਨਾਲ ਸੰਬੰਧ ਸਨ, ਜੋ ਕਾਜਲ ਨਾਲ ਵੀ ਸਬੰਧ ਰੱਖਦਾ ਸੀ। ਆਲਮ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਦੇ ਸਾਹਮਣੇ ਹੀ ਉਸ ਦੀ ਪਤਨੀ ਨਾਲ ਗਲਤ ਹਰਕਤਾਂ ਕਰਦਾ ਸੀ। ਹਾਲਾਂਕਿ ਹਸਪਤਾਲ ਵਿਖੇ ਦਾਖਲ ਆਲਮ ਦੀ ਦਿਮਾਗੀ ਹਾਲਤ ਜਾਂ ਉਸਦੇ ਹੋਸ਼ ਵਿਚ ਹੋਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰੰਤੂ ਜੋ ਉਸਨੇ ਕਿਹਾ ਉਹ ਹੈਰਾਨ ਕਰਨ ਵਾਲਾ ਹੈ। ਉਸਨੇ ਕਿਹਾ ਕਿ ਜੋ ਬੰਦਾ ਉਸਦੀ ਸੱਸ ਨੇ ਰੱਖਿਆ ਹੈ, ਉਸਦੇ ਉਸਦੀ ਪਤਨੀ ਕਾਜਲ ਨਾਲ ਵੀ ਸਬੰਧ ਸਨ। ਜਿਸ ਕਾਰਨ ਉਸਨੇ ਕਾਜਲ ਦਾ ਕਤਲ ਕੀਤਾ ਪਰ ਉਸਨੂੰ ਹੁਣ ਆਪਣੇ ਕੀਤੇ ਦਾ ਬਹੁਤ ਪਛਤਾਵਾ ਹੈ।

ਇਹ ਵੀ ਪੜ੍ਹੋ : ਮੁਕਤਸਰ 'ਚ ਮੁੜ ਪਰਤਿਆ ਕੋਰੋਨਾ, ਦੋ ਦੀ ਰਿਪੋਰਟ ਆਈ ਪਾਜ਼ੇਟਿਵ  

ਉਧਰ ਘਟਨਾ ਸਬੰਧੀ ਦੱਸਦੇ ਹੋਏ ਥਾਣਾ ਸਿਟੀ ਮੋਰਿੰਡਾ ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਕਿਹਾ ਕਿ ਵਾਰਦਾਤ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕੋਰੋਨਾ ਦਾ ਕਹਿਰ, ਭੱਦਰਕਾਲੀ, ਹੋਲੀ ਸਿਟੀ ਤੇ ਜੌੜਾ ਪਿੱਪਲ ਇਲਾਕਾ ਪੂਰੀ ਤਰ੍ਹਾਂ ਸੀਲ    

Gurminder Singh

This news is Content Editor Gurminder Singh