ਜਵਾਈ ਦੇ ਭਰਾ ''ਤੇ ਡੁੱਲੀ ਮਾਂ, ਧੀ ਦੀ ਬਣੀ ਜੇਠਾਣੀ

10/15/2019 12:43:21 PM

ਪਠਾਨਕੋਟ—ਵਟਸਐੱਪ, ਫੇਸਬੁੱਕ ਅਤੇ ਟਿਕਟਾਕ ਦੇ ਦੌਰ ਦਾ ਸਮਾਜ ਰਿਸ਼ਤੇ ਦੀ ਵੀ ਨਵੀਂ ਪਰਿਭਾਸ਼ਾ ਕਾਇਮ ਕਰ ਰਿਹਾ ਹੈ। ਪਿਆਰ ਅਤੇ ਮੁਹੱਬਤੇ ਰਿਸ਼ਤੇ-ਨਾਤੇ ਦੀਆਂ ਕੰਧਾਂ ਟੱਪ ਕੇ ਪਰੰਪਰਾ ਅਤੇ ਸੰਸਕ੍ਰਿਤੀ ਦੀਆਂ ਕੰਧਾਂ ਨੂੰ ਤੋੜਦੇ ਨਜ਼ਰ ਆ ਰਹੀ ਹੈ। ਅਜਿਹਾ ਮਾਮਲਾ ਪਠਾਨਕੋਟ ਸ਼ਹਿਰ ਦੇ ਖਾਨਪੁਰ ਦਾ ਸਾਹਮਣੇ ਆਇਆ ਹੈ। ਇੱਥੇ ਇਕ 37 ਸਾਲ ਦੀ ਮਹਿਲਾ ਛੇ ਮਹੀਨੇ ਪਹਿਲਾਂ ਲਵ-ਮੈਰਿਜ ਕਰਨ ਵਾਲੀ ਆਪਣੀ ਸਕੀ ਧੀ ਦੇ ਪਤਨੀ ਦੇ ਵੱਡੇ ਭਰਾ ਨੂੰ ਦਿਲ ਦੇ ਬੈਠੀ, ਕੁਝ ਮੁਲਾਕਾਤਾਂ ਹੋਈਆਂ ਅਤੇ ਬਾਅਦ 'ਚ ਪਿਆਰ ਜ਼ਿੰਦਗੀ ਬਣ ਗਿਆ। ਇਸ ਦੇ ਬਾਅਦ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਮਹਿਲਾ ਨੇ ਧੀ ਦੇ ਜੇਠ ਦੇ ਨਾਲ ਮਲਿਕਪੁਰ ਦੇ ਇਕ ਮੰਦਰ 'ਚ ਸੱਤ ਫੇਰੇ ਲੈ ਗਏ। ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਛੇ ਮਹੀਨੇ ਪਹਿਲਾਂ ਜਿਸ ਧੀ ਨੂੰ ਖੁਸ਼ੀ-ਖੁਸ਼ੀ ਨਾਲ ਸਹੁਰੇ ਭੇਜਿਆ ਸੀ, ਉਹ ਇਕ ਦਿਨ ਉਸ ਘਰ 'ਚ ਜੇਠਾਣੀ ਬਣ ਕੇ ਆ ਜਾਵੇਗੀ। ਮਾਮਲੇ ਦਾ ਖੁਲਾਸਾ ਸੋਮਵਾਰ ਨੂੰ ਉਸ ਸਮੇਂ ਹੋਇਆ ਜਦੋਂ ਨਵ-ਵਿਆਹੁਤਾ ਮਹਿਲਾ ਦਾ ਉਸ ਦੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਤਾਂ ਉਹ ਅਦਾਲਤ 'ਚ ਸੁਰੱਖਿਆ ਦੀ ਮੰਗ ਨੂੰ ਲੈ ਕੇ ਅਰਜ਼ੀ ਲਗਾਉਣ ਪਹੁੰਚੀ। ਰਿਸ਼ਤੇ 'ਚ ਉਲਟ ਫੇਰ ਦੂਜੇ ਪੱਖ 'ਚ ਵੀ ਹੋਇਆ, ਜਿੱਥੇ ਗੁਰਦਾਸਪੁਰ ਨਿਵਾਸੀ ਵੱਡਾ ਭਰਾ ਸਕੇ ਛੋਟੇ ਭਰਾ ਦਾ ਸਹੁਰਾ ਬਣ ਗਿਆ ਹੈ।

ਲਵ ਸਟੋਰੀ, ਇਸ ਤਰ੍ਹਾ ਹੋਈ ਸ਼ੁਰੂ
ਜਾਣਕਾਰੀ ਮੁਤਾਬਕ ਖਾਨਪੁਰ ਦੀ 18 ਸਾਲ ਦੀ ਕੁੜੀ ਦੀ ਗੁਰਦਾਸਪੁਰ ਦੇ ਹਰੀ ਦਰਬਾਰ ਨਿਵਾਸੀ 21 ਸਾਲਾ ਨੌਜਵਾਨ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਕਈ ਮੁਲਾਕਾਤਾਂ ਦੇ ਬਾਅਦ ਉਹ ਪਿਆਰ 'ਚ ਬਦਲ ਗਈ ਅਤੇ 6 ਮਹੀਨੇ ਪਹਿਲਾਂ ਦੋਵਾਂ ਨੇ ਲਵ ਮੈਰਿਜ ਕਰ ਲਈ। ਇਸ ਦੇ ਬਾਅਦ ਦੋਵਾਂ ਨੇ ਕੋਰਟ 'ਚ ਜਾ ਕੇ ਪਰਿਵਾਰ ਵਾਲਿਆਂ ਨਾਲ ਪ੍ਰੋਟੈਕਸ਼ਨ ਹਾਸਲ ਕੀਤਾ ਸੀ। ਇਸ 'ਚ ਕੁੜੀ ਦੀ ਮਾਂ 37 ਸਾਲਾ ਮਾਂ ਦਾ ਦਿਲ ਧੀ ਦੇ 22 ਸਾਲਾ ਜੇਠ 'ਤੇ ਆ ਗਿਆ। ਉਹ ਨੌਕਰੀ ਦੇ ਸਿਲਸਿਲੇ 'ਚ ਅਕਸਰ ਭਰਾ ਦੇ ਸਹੁਰੇ ਪਠਾਨਕੋਟ ਆਉਂਦਾ ਸੀ। ਇਸ ਦੌਰਾਨ ਦੋਵਾਂ ਨੇ ਇਕ-ਦੂਜੇ ਨੂੰ ਪਸੰਦ ਕਰ ਲਿਆ ਅਤੇ ਵਿਆਹ ਦੀ ਯੋਜਨਾ ਬਣਾ ਲਈ।

ਇਸ ਤਰ੍ਹਾਂ ਬਣਾਈ ਮਹਿਲਾ ਨੇ ਵਿਆਹ ਦੀ ਯੋਜਨਾ
ਪਹਿਲਾਂ ਤਾਲਾਕ

ਮਹਿਲਾ ਦਾ ਪਤੀ ਸ਼ਹਿਰ 'ਚ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। 20 ਸਤੰਬਰ ਨੂੰ ਮਹਿਲਾ ਨੇ ਆਪਣੇ 42 ਸਾਲ ਦੇ ਪਤੀ ਤੋਂ ਤਲਾਕ ਲੈ ਲਿਆ ਅਤੇ ਉਸ ਕੋਲੋਂ 5 ਲੱਖ ਰੁਪਏ ਵੀ ਲਏ।

ਫਿਰ ਵਿਆਹ
ਤਲਾਕ ਦੇ 12 ਦਿਨ ਬਾਅਦ ਮਹਿਲਾ ਨੇ 2 ਅਕਤੂਬਰ  ਧੀ ਦੇ ਜੇਠ ਨਾਲ ਮਲਿਕਪੁਰ ਦੇ ਰਾਧਾ-ਕ੍ਰਿਸ਼ਨ ਮੰਦਰ 'ਚ ਸੱਤ ਫੇਰੇ ਲੈ ਲਏ ਅਤੇ ਇਸ ਦੇ ਬਾਅਦ ਦੋਵੇਂ ਇਕੱਠੇ ਰਹਿਣ ਲੱਗ ਪਏ।

ਧਮਕੀਆਂ
ਮਹਿਲਾ ਦੇ ਵਿਆਹ ਦਾ ਉਸ ਦੇ ਘਰਵਾਲੇ ਵਿਰੋਧ ਕਰ ਰਹੇ ਸਨ। ਮਹਿਲਾ ਦੇ ਮਾਂ-ਬਾਪ ਅਤੇ ਭਰਾ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਇਸ ਕਾਰਨ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਧਮਕੀਆਂ ਮਿਲਣ ਦੇ ਬਾਅਦ ਮਹਿਲਾ ਨੇ ਸੋਮਵਾਰ ਨੂੰ ਪਠਾਨਕੋਟ ਸੈਸ਼ਨ ਜੱਜ ਤੇਜਵਿੰਦਰ ਸਿੰਘ ਦੀ ਕੋਰਟ 'ਚ ਅਰਜੀ ਦਾਇਰ ਕਰਕੇ ਗੁਰਦਾਸਪੁਰ ਦੇ ਗੀਤਾ ਭਵਨ ਨਿਵਾਸੀ ਆਪਣੇ ਬਾਪ, ਮਾਂ ਅਤੇ ਭਰਾ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਕੋਰਟ ਇਸ ਮਾਮਲੇ ਦੀ ਸੁਣਵਾਈ ਹੁਣ 31 ਅਕਤੂਬਰ ਨੂੰ ਕਰੇਗਾ।

Shyna

This news is Content Editor Shyna