ਕਲਯੁਗੀ ਪੁੱਤ ਨੇ ਕੁੱਟਿਆ ਪਿਓ, ਕੀਤਾ ਕਮਰੇ ''ਚ ਬੰਦ

10/06/2017 3:56:17 PM

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੀ ਪੁਲਸ ਵੱਲੋਂ ਬੀਤੀ ਰਾਤ ਇਕ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਖਿਲਾਫ ਕੁੱਟਮਾਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸ਼ਰਮਾ ਤੇ ਜਾਂਚ ਅÎਧਿਕਾਰੀ ਚਮਨ ਸਿੰਘ ਨੇ ਦੱਸਿਆ ਕਿ ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਅਜੈਬ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ 28 ਸਤੰਬਰ ਨੂੰ ਉਸ ਦੇ ਪੁੱਤਰ ਮੇਵਾ ਸਿੰਘ ਨੇ ਉਸ ਦੇ ਨਾਲ ਘਰ 'ਚ ਕੁੱਟਮਾਰ ਕੀਤੀ ਤੇ ਬਾਅਦ 'ਚ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਬੇਟਾ ਉਸ ਦੀ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਨਿੱਤ ਦਿਨ ਉਸ ਦੇ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਹੈ ਤੇ ਇਸੇ ਕਾਰਨ 28 ਸਤੰਬਰ ਨੂੰ ਉਸ ਦੇ ਬੇਟੇ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਿਸ ਵਿਚ ਉਸ ਦੀ ਬਾਂਹ 'ਤੇ ਡੂੰਘੀ ਸੱਟ ਲੱਗੀ। ਹਾਲ ਦੀ ਘੜੀ ਪੁਲਸ ਨੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।