ਮਾਂ ਨੂੰ ਕੁੱਟਣ ਵਾਲਾ ਵਕੀਲ ਮੰਗ ਰਿਹਾ ਮੁਆਫ਼ੀਆਂ, ਪੁਲਸ ਰਿਮਾਂਡ ਦੌਰਾਨ ਹੋਏ ਵੱਡੇ ਖੁਲਾਸੇ

10/29/2023 10:19:31 PM

ਰੂਪਨਗਰ (ਚੋਵੇਸ਼ ਲਟਾਵਾ) : ਰੋਪੜ 'ਚ ਆਪਣੀ ਮਾਂ 'ਤੇ ਤਸ਼ੱਦਦ ਢਾਹੁਣ ਵਾਲਾ ਵਕੀਲ ਅੰਕੁਰ ਵਰਮਾ ਆਪਣੇ ਪਿਤਾ ਦੁਆਰਾ ਮਾਂ ਦੇ ਨਾਂ 'ਤੇ ਬਣਵਾਈਆਂ 15 ਲੱਖ ਰੁਪਏ ਦੀਆਂ ਐੱਫ.ਡੀਜ਼ ਹਥਿਆਉਣ ਲਈ ਕਰਦਾ ਸੀ। ਪੁਲਸ ਵੱਲੋਂ ਅੰਕੁਰ ਗੁਪਤਾ ਦੇ ਲਏ ਰਿਮਾਂਡ ਦੌਰਾਨ ਇਹ ਖੁਲਾਸਾ ਹੋਇਆ ਹੈ। ਪੁਲਸ ਨੇ ਹੁਣ ਇਹ ਐੱਫ. ਡੀਜ਼ ਕਬਜ਼ੇ ਵਿੱਚ ਲੈ ਲਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਵਕੀਲ ਅੰਕੁਰ ਵਰਮਾ ਆਪਣੀ ਸੇਵਾ ਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦਾ ਏ.ਟੀ.ਐੱਮ. ਵੀ ਆਪਣੇ ਕੋਲ ਰੱਖਦਾ ਸੀ ਤੇ ਉਸ ਦੀ ਪੈਨਸ਼ਨ ਵੀ ਇਹੋ ਹੀ ਕਢਵਾਉਂਦਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਜਾਣ ਦੀ ਚਰਚਾ ਵਿਚਾਲੇ ਗਵਰਨਰ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਪੁਲਸ ਵੱਲੋਂ ਅੰਕੁਰ ਵਰਮਾ ਦੀ ਪਤਨੀ ਸੁਧਾ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤੀ ਹੁਕਮਾਂ ਦੇ ਚੱਲਦਿਆਂ ਘਰ 'ਚੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ 2 ਐੱਫ.ਡੀਜ਼ ਮਿਲੀਆਂ ਹਨ, ਜਦ ਕਿ ਪੁਲਸ ਮਾਂ ਦੇ ਨਾਂ ਦਰਜ ਜਾਇਦਾਦਾਂ ਜੋ ਵਕੀਲ ਅੰਕੁਰ ਵਰਮਾ ਨੇ ਆਪਣੇ ਨਾਂ 'ਤੇ ਕਰਵਾਈਆਂ ਹਨ, ਦੀ ਜਾਂਚ ਵੀ ਕਰ ਰਹੀ ਹੈ। ਉਧਰ ਰੋਪੜ ਦੀ ਅਦਾਲਤ ਨੇ ਵਕੀਲ ਅੰਕੁਰ ਵਰਮਾ ਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh