ਸਮਾਣਾ ਦੇ ਸੋਲਵੈਕਸ ਪਲਾਂਟ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

04/13/2020 2:14:34 PM

ਸਮਾਣਾ (ਦਰਦ): ਸਮਾਣਾ ਭਵਾਨੀਗੜ੍ਹ ਸੜਕ 'ਤੇ ਸਥਿਤ ਇਕ ਸੋਲਵੈਕਸ ਪਲਾਂਟ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਮਸ਼ੀਨਰੀ ਸਮੇਤ ਕਰੋੜਾਂ ਰੁਪਏ ਦੀ ਕੀਮਤ ਦਾ ਗੁਦਾਮ 'ਚ ਪਿਆ ਮਾਲ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ 'ਤੇ ਸਮਾਣਾ, ਪਟਿਆਲਾ, ਸੰਗਰੂਰ ਅਤੇ ਚੀਕਾ (ਹਰਿਆਣਾ) ਤੋਂ ਪਹੁੰਚੇ ਦਰਜਨਾਂ ਫਾਇਰ ਬ੍ਰਿਗੇਡ ਦਸਤਿਆਂ ਨੇ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ:ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਸਮਾਣਾ 'ਚ ਭੇਡਪੁਰੀ ਸੜਕ 'ਤੇ ਸਥਿਤ ਗੋਇਲ ਸੋਲਵੈਕਸ ਨਾਮਕ ਚਾਵਲ ਦੀ ਪਾਲਿਸ਼ ਤੋਂ ਤੇਲ ਕੱਢਣ ਵਾਲੀ ਇਸ ਮਿੱਲ 'ਚ ਸੋਮਵਾਰ ਤੜਕੇ ਸਵੇਰੇ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਮਿੱਲ ਦੇ ਉਪਰੋਂ ਅੱਗ ਦੀਆਂ ਲਪਟਾਂ ਨਿਕਲਣ ਦੇ ਬਾਅਦ ਚੌਕੀਦਾਰ ਨੂੰ ਪਤਾ ਲੱਗਣ ਤੇ ਉਸ ਨੇ ਚੀਕਾ (ਹਰਿਆਣਾ) 'ਚ ਰਹਿਣ ਵਾਲੇ ਮਿੱਲ ਮਾਲਕਾਂ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਲੱਗੀਆਂ ਬਰੇਕਾਂ!

ਅੱਗ ਇੰਨੀ ਭਿਆਨਕ ਸੀ ਕਿ ਉਸ ਦੇ ਸੇਕ ਨਾਲ ਗੁਦਾਮ 'ਚ ਨੇੜੇ-ਤੇੜੇ ਅਤੇ ਉੱਪਰ ਦੀਆਂ ਲੋਹੇ ਦੀਆਂ ਚਾਦਰਾਂ ਪਿਘਲ ਕੇ ਮੁੜ ਗਈਆਂ ਅਤੇ ਗੋਲੇ ਸ਼ੈਡਾਂ ਦੇ ਬਾਹਰ ਡੀ.ਓ.ਸੀ. ਤੇ ਡਿੱਗਣ ਨਾਲ ਬੋਰੀਆਂ 'ਚ ਭਰਿਆ ਡੀ.ਓ.ਸੀ. ਅੱਗ ਦੀ ਲਪੇਟ 'ਚ ਆ ਗਿਆ।ਘਟਨਾ ਦੀ ਸੂਚਨਾ ਮਿਲਣ 'ਤੇ ਐੱਸ.ਡੀ.ਐੱਮ. ਤੇ ਤਹਿਸੀਲਦਾਰ ਦਾ ਸ਼ਹਿਰ 'ਚ ਨਾ ਹੋਣ ਕਾਰਨ ਨਾਇਬ ਤਹਿਸੀਲਦਾਰ ਕੇ.ਸੀ. ਦੱਤਾ ਅਤੇ ਡੀ.ਐੱਸ.ਪੀ. ਸਮਾਣਾ ਜਸਵੰਤ ਸਿੰਘ ਮਾਗਟ, ਸਦਰ ਥਾਣਾ ਮੁਖੀ ਇੰੰਸਪੈਕਟਰ ਰਣਬੀਰ ਸਿੰਘ, ਸਿਟੀ ਇੰਚਾਰਜ ਜਸਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮਿੱਲ ਮਾਲਕ ਸੰਦੀਪ ਗੋਇਲ ਅਤੇ ਅਮਨ ਗੋਇਲ ਨੇ ਅੱਗ ਲੱਗਣ ਦੇ ਕਾਰਨ ਅਤੇ ਨੁਕਸਾਨ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਕਰਫਿਊ ਦਾ ਅਸਰ, ਸੂਬੇ 'ਚ ਸਭ ਤੋਂ ਸਾਫ ਲੁਧਿਆਣਾ ਤੇ ਬਠਿੰਡਾ ਸਭ ਤੋਂ ਵਧ ਪ੍ਰਦੂਸ਼ਿਤ

Shyna

This news is Content Editor Shyna