ਸਰਕਾਰੀ ਸਕੂਲਾਂ ਨੂੰ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਵੱਲੋਂ ਨਿਰਦੇਸ਼ ਜਾਰੀ, ਕੀਤੀ ਇਹ ਤਾਕੀਦ

07/26/2023 8:59:58 PM

ਲੁਧਿਆਣਾ (ਵਿੱਕੀ) : ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਣ ਦੇ ਰੂਪ ’ਚ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਸਬੰਧ ’ਚ ਪੰਜਾਬ ਮਿਡ-ਡੇ-ਮੀਲ ਸੋਸਾਇਟੀ ਨੇ ਹਾਲ ਹੀ ’ਚ ਸਕੂਲਾਂ ਵਿਚ ਕੁੱਕ-ਕਮ ਹੈਲਪਰਸ ਦੀ ਤਾਇਨਾਤੀ ਦੇ ਸਬੰਧ ’ਚ ਸਾਰਿਆਂ ਨੇ ਯਕੀਨੀ ਬਣਾਉਣਾ ਹੈ। ਹਰ ਸਕੂਲ ’ਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਚਿਤ ਗਿਣਤੀ ’ਚ ਕੁੱਕ-ਕਮ-ਹੈਲਪਰਸ ਹੋਣ। ਸੋਸਾਇਟੀ ਵਲੋਂ ਜਾਰੀ ਪੱਤਰ ਮੁਤਾਬਕ ਕੁੱਕ-ਕਮ-ਹੈਲਪਰ ਦੀ ਤਾਇਨਾਤੀ ਹਰ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ’ਤੇ ਹੋਵੇਗੀ। 1 ਤੋਂ 25 ਬੱਚਿਆਂ ਵਾਲੇ ਸਕੂਲਾਂ ’ਚ ਇਕ ਕੁੱਕ ਦੀ ਨਿਯੁਕਤੀ ਕੀਤੀ ਜਾਵੇਗੀ। ਇਸੇ ਤਰ੍ਹਾਂ 26 ਤੋਂ 100 ਬੱਚਿਆਂ ਵਾਲੇ ਸਕੂਲ ’ਚ 2 ਕੁੱਕ ਤਾਇਨਾਤ ਕੀਤੇ ਜਾਣਗੇ। 101 ਤੋਂ 200 ਬੱਚਿਆਂ ਵਾਲੇ ਸਕੂਲਾਂ ਲਈ ਇਹ ਗਿਣਤੀ ਵਧ ਕੇ 3 ਹੋ ਜਾਂਦੀ ਹੈ ਅਤੇ 201 ਤੋਂ 300 ਬੱਚਿਆਂ ਵਾਲੇ ਸਕੂਲਾਂ ਲਈ 4 ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਬੋਤਲ ਸਸਤੀ, ਪੈੱਗ ਮਹਿੰਗਾ, ‘ਬਲਿਊ’ ਰੌਸ਼ਨੀ ਵਾਲਾ ਪੱਬ ਲਾ ਰਿਹਾ ਸਰਕਾਰੀ ਖਜ਼ਾਨੇ ਨੂੰ ਚੂਨਾ

ਨਾਲ ਹੀ ਕਿਹਾ ਗਿਆ ਹੈ ਕਿ ਇਕ ਸਕੂਲ ’ਚ ਹਰ 100 ਬੱਚਿਆਂ ’ਤੇ ਇਕ ਕੁੱਕ-ਕਮ-ਹੈਲਪਰ ਦੀ ਨਿਯੁਕਤੀ ਕੀਤੀ ਜਾਵੇਗੀ। ਭਾਵੇਂ ਇਸ ਤਰ੍ਹਾਂ ਦੇ ਮਾਮਲਿਆਂ ’ਚ ਜਿੱਥੇ ਸਕੂਲ ’ਚ ਬੱਚਿਆਂ ਦੀ ਗਿਣਤੀ ਘੱਟ ਹੈ ਅਤੇ ਕੁੱਕ-ਕਮ-ਹੈਲਪਰਸ ਦੀ ਗਿਣਤੀ ਜ਼ਰੂਰਤ ਤੋਂ ਜ਼ਿਆਦਾ ਹੈ, ਅੰਤਿਮ ਨਿਯੁਕਤੀ ਸਟਾਫ ਮੈਂਬਰ ਨੂੰ ਹਟਾਇਆ ਜਾ ਸਕਦਾ ਹੈ। ਇਹ ਫੈਸਲਾ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ।

ਇਹ ਵੀ ਪੜ੍ਹੋ : 'ਤੁਹਾਡਾ ਪੁੱਤ ਅਗਵਾ ਕਰ ਲਿਆ ਹੈ', ਸੁਣਦਿਆਂ ਹੀ ਪਿਓ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਫਿਰ...

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha