ਜੇਕਰ ਤੁਸੀਂ ਵੀ ਕਰਦੇ ਹੋ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ (ਵੀਡੀਓ)

02/26/2017 6:25:16 PM

ਚੰਡੀਗੜ੍ਹ : ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ''ਚ ਨੌਜਵਾਨ ਲਗਾਤਾਰ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਸ ਰੋਗ ਤੋਂ ਪੀੜਤ ਹੋ ਕੇ ਨੌਜਵਾਨ ਮੌਤ ਨੂੰ ਵੀ ਗਲੇ ਲਗਾਉਣ ਤੋਂ ਪ੍ਰਹੇਜ਼ ਨਹੀਂ ਕਰ ਰਹੇ। ਡਿਪਰੈਸ਼ਨ ''ਚ ਜਾਣ ਦੇ ਕਈ ਕਾਰਨ ਹਨ। ਸੋਸ਼ਲ ਮੀਡੀਆ ਵੀ ਇਸ ਲਈ ਜ਼ਿੰਮੇਵਾਰ ਸਾਬਤ ਹੋ ਰਹੀ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜਕਲ ਦੇ ਬੱਚੇ ਸੋਸ਼ਲ ਮੀਡੀਆ ਨੂੰ ਆਪਣਾ ਦੋਸਤ ਬਣਾ ਕੇ ਇਸ ਕਦਰ ਖੁੱਭ ਚੁੱਕੇ ਹਨ ਕਿ ਅਸਲ ਦੋਸਤ ਬਣਾਉਂਦੇ ਹੀ ਨਹੀਂ। ਚੰਡੀਗੜ੍ਹ ਵਿਚ ਪਿਛਲੇ 15 ਦਿਨਾਂ ਵਿਚ 7 ਨੌਜਵਾਨਾਂ ਵਲੋਂ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ''ਜਗ ਬਾਣੀ'' ਵਲੋਂ ਮਨੋਵਿਗਿਆਨੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਡਿਪਰੈਸ਼ਨ ''ਚ ਜਾਣ ਦੇ ਕਈ ਕਾਰਨਾਂ ਬਾਰੇ ਦੱਸਿਆ।
ਮਨੋਵਿਗਿਆਨੀ ਮੁਤਾਬਕ ਪ੍ਰੇਮ ਸੰਬੰਧਾਂ ਅਤੇ ਪੜ੍ਹਾਈ ਵਿਚ ਨਾਕਾਮੀ ਕਾਰਨ ਵੀ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾ ਸਮੱਸਿਆ ਇਸ ਵੇਲੇ ਰਿਲੇਸ਼ਨਸ਼ਿਪ ਨੂੰ ਲੈ ਕੇ ਬਣਦੀ ਜਾ ਰਹੀ ਹੈ। ਆਪਣੇ ਰਿਲੇਸ਼ਨਸ਼ਿਪ ਬਾਰੇ ਮਾਪਿਆਂ ਨਾਲ ਗੱਲਬਾਤ ਨਾ ਕਰ ਸਕਣ ਕਾਰਨ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਵੱਡਾ ਕਦਮ ਚੁੱਕ ਲੈਂਦੇ ਹਨ। ਇਸ ਰੋਗ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਤਾ-ਪਿਤਾ ਅਹਿਮ ਰੋਲ ਅਦਾ ਕਰ ਸਕਦੇ ਹਨ। ਜਾਣੋ ਕਿਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ।

Gurminder Singh

This news is Content Editor Gurminder Singh