ਵੀਡੀਓ ''ਚ ਦੇਖੋ ਇਸ ਵਾਰ ਕਿਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਪੰਜਾਬ ਪੁਲਸ

08/08/2017 4:10:14 PM

ਲੁਧਿਆਣਾ (ਨਰਿੰਦਰ ਮਹਿੰਦਰੂ) — ਸੋਸ਼ਲ ਮੀਡੀਆ 'ਤੇ ਪੈ ਰਹੀ ਇਕ ਤੋਂ ਬਾਅਦ ਇਕ ਵੀਡੀਓ ਕਰਕੇ ਪੰਜਾਬ ਪੁਲਸ ਇੰਨੀ ਦਿਨੀਂ ਸੁਰਖੀਆਂ 'ਚ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪੁਲਸ ਮੁਲਾਜ਼ਮ ਨੂੰ ਇਸ ਲਈ ਕੈਮਰੇ 'ਚ ਕੈਦ ਕੀਤਾ ਗਿਆ ਕਿਉਂਕਿ ਉਸ ਨੇ ਟ੍ਰੈਫਿਕ ਨਿਯਮ ਤੋੜਨ ਵਾਲੀ ਮਹਿਲਾ ਪੁਲਸ ਕਾਂਸਟੇਬਲ ਦਾ ਚਲਾਨ ਨਹੀਂ ਕੱਟਿਆ। ਜਾਣਕਾਰੀ ਮੁਤਾਬਕ ਵਰਦੀ ਪਾਈ ਐਕਟੀਵਾ ਸਵਾਰ ਮਹਿਲਾ ਮੁਲਾਜ਼ਮ ਨੇ ਹੈਲਮੇਟ ਨਹੀਂ ਪਾਇਆ ਸੀ, ਜਦੋਂ ਉਥੇ ਮੌਜੂਦ ਲੋਕਾਂ ਨੇ ਪੁਲਸ ਮੁਲਾਜ਼ਮ ਨੂੰ ਉਸ ਦਾ ਚਲਾਨ ਕੱਟਣ ਲਈ ਕਿਹਾ ਤਾਂ ਉਸ ਮੁਲਾਜ਼ਮ ਨੇ ਚਲਾਨ ਕੱਟਣ ਦੀ ਬਜਾਏ ਉਨ੍ਹਾਂ ਲੋਕਾਂ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।