...ਤੇ ਹੁਣ ਅੰਮ੍ਰਿਤਸਰ ਨੂੰ ਅਮਰੀਕਾ ਬਣਾਉਣਗੇ ਸੁਖਬੀਰ ਬਾਦਲ! (ਵੀਡੀਓ)

09/27/2016 3:34:21 PM

ਅੰਮ੍ਰਿਤਸਰ : ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦਾ ਬਿਆਨ ਦੇਣ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਚਰਚਾ ਦਾ ਵਿਸ਼ਾ ਬਣੇ ਰਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੁਣ ਗੁਰੂ ਨਗਰੀ ਅੰਮ੍ਰਿਤਸਰ ਨੂੰ ਅਮਰੀਕਾ ਬਣਾਉਣ ਦੀ ਗੱਲ ਆਖੀ ਹੈ। ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੁਖਬੀਰ ਨੇ ਕਿਹਾ ਕਿ ਜੇ ਲੋਕ ਸਾਨੂੰ ਪੰਜ ਸਾਲ ਹੋਰ ਦੇਣ ਤਾਂ ਅਸੀਂ ਅੰਮ੍ਰਿਤਸਰ ਨੂੰ ਅਮਰੀਕਾ ਵਰਗਾ ਬਣਾ ਦਿਆਂਗੇ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਬਿਆਨ ਤੋਂ ਬਾਅਦ ਹਰ ਸਿਆਸੀ ਪਾਰਟੀ ਵਲੋਂ ਉਨ੍ਹਾਂ ''ਤੇ ਵਿਅੰਗ ਕੱਸੇ ਗਏ ਸਨ, ਇਥੋਂ ਤਕ ਕਿ ਸੋਸ਼ਲ ਮੀਡੀਆ ''ਤੇ ਵੀ ਸੁਖਬੀਰ ਬਾਦਲ ਦਾ ਖੂਬ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ।

Gurminder Singh

This news is Content Editor Gurminder Singh