ਹੈਕਰ ਗਿਰੋਹ ਸਰਗਰਮ, ਹੈਕ ਹੋ ਰਹੀਆਂ ਸੋਸ਼ਲ ਆਈਡੀਜ਼

10/03/2017 3:58:15 AM

ਬਠਿੰਡਾ(ਪਾਇਲ)-ਮਹਾਨਗਰ 'ਚ ਇਨ੍ਹੀਂ ਦਿਨੀਂ ਹੈਕਰ ਗਿਰੋਹ ਸਰਗਰਮ ਹੈ, ਜੋ ਲੋਕਾਂ ਦੀਆਂ ਸੋਸ਼ਲ ਆਈਡੀਜ਼ ਹੈਕ ਕਰ ਕੇ ਦੁਰਵਰਤੋਂ ਕਰਨ 'ਚ ਜੁਟਿਆ ਹੈ। ਇਸ ਸਬੰਧੀ ਕਰੀਬ 15 ਲੜਕੀਆਂ ਨੇ ਆਈਡੀਜ਼ ਹੈਕ ਹੋਣ ਦੀ ਸ਼ਿਕਾਇਤ ਕੀਤੀ ਹੈ, ਜਿਨ੍ਹਾਂ ਵੱਲੋਂ ਆਦਰਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨੀਸ਼ ਪਾਂਧੀ ਨੇ ਸਾਈਬਰ ਜੁਰਮ ਸ਼ਾਖਾ ਦੇ ਮੁਖੀ ਤੇ ਥਾਣਾ ਮੁਖੀ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪਾਂਧੀ ਨੇ ਦੱਸਿਆ ਕਿ ਕੁਝ ਲੋਕ ਫੇਸਬੁਕ ਤੇ ਵਟਸਐਪ ਆਈਡੀਜ਼ ਹੈਕ ਕਰਨ 'ਚ ਜੁਟੇ ਹਨ। ਆਈਡੀਜ਼ ਹੈਕ ਕਰਨ ਤੋਂ ਬਾਅਦ ਆਈਡੀਜ਼ 'ਚ ਸ਼ਾਮਲ ਲੋਕਾਂ ਨੂੰ ਗਲਤ ਮੈਸੇਜ ਭੇਜੇ ਜਾ ਰਹੇ ਹਨ। ਅਜਿਹਾ ਕਰੀਬ 15 ਲੜਕੀਆਂ ਨਾਲ ਚੁਕਾ ਹੈ, ਜਿਨ੍ਹਾਂ ਨੇ ਹਿੰਮਤ ਕਰ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨਾਲ ਮਿਲ ਕੇ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ ਕਿਉਂਕਿ ਇਹ ਮਾਮਲਾ ਲੜਕੀਆਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਅਤੇ ਜਲਦ ਮੁਲਜ਼ਮਾਂ ਨੂੰ ਲਭ ਲੈਣ ਦੀ ਮੰਗ ਕੀਤੀ।