ਸੋਸ਼ਲ ਮੀਡੀਆ ''ਤੇ ਵਾਇਰਲ ਹੋਏ ਭੂਚਾਲ ਦੇ ਮੈਸੇਜ ਤੋਂ ਰਹੋ ਸਾਵਧਾਨ, ਇਹ ਹੈ ਸੱਚ

09/25/2018 7:24:47 PM

ਜਲੰਧਰ : ਸੋਸ਼ਲ ਮੀਡੀਆ 'ਤੇ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਰਾਤ 2.34 ਵਜੇ ਭੂਚਾਲ ਆਉਣ ਦੀ ਗੱਲ ਆਖੀ ਜਾ ਰਹੀ ਹੈ। ਬਠਿੰਡਾ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਮੁਕਤਸਰ, ਫਰੀਦਕੋਟ ਅਤੇ ਜਲਾਲਾਬਾਦ ਵਿਚ ਭੂਚਾਲ ਆਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਸੰਬੰਧੀ 'ਜਗ ਬਾਣੀ' ਵਲੋਂ ਜਦੋਂ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਮੈਸੇਜ ਦਾ ਖੰਡਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ। 

ਸੁਰਿੰਦਰਪਾਲ ਨੇ ਕਿਹਾ ਕਿ ਅਜੇ ਤਕ ਅਜਿਹਾ ਕੋਈ ਯੰਤਰ ਨਹੀਂ ਬਣਿਆ ਜਿਸ ਨਾਲ ਭੂਚਾਲ ਦੇ ਆਉਣ ਦਾ ਪਹਿਲਾਂ ਤੋਂ ਹੀ ਪਤਾ ਲੱਗ ਸਕੇ। 'ਜਗ ਬਾਣੀ' ਵਲੋਂ ਆਪਣੇ ਪਾਠਕਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਅਜਿਹੀ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦਿੱਤੇ ਜਾਵੇ।