4 ਏਕੜ ਫਸਲ ਸੜ ਕੇ ਸਵਾਹ

04/26/2018 6:27:14 AM

ਭੋਗਪੁਰ, (ਰਾਣਾ)- ਪਿੰਡ ਨੰਗਲ ਅਰਾਈਆਂ ਵਿਖੇ ਕਣਕ ਦੀ 4 ਏਕੜ ਫਸਲ ਸੜ ਕੇ ਸਵਾਹ ਹੋ ਗਈ। ਕਿਸਾਨ ਮੋਹਨ ਸਿੰਘ, ਗੁਰਦੀਪ ਸਿੰਘ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ ਜਸਵੀਰ ਸਿੰਘ ਪਿੰਡ ਨੰਗਲ ਅਰਾਈਆਂ ਤੇ ਨੰਗਲ ਖੁਰਦ ਦੇ ਖੇਤਾਂ ਉੱਤੋਂ ਦੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ।
ਤਾਰਾਂ ਸਪਾਰਕ ਹੋਣ ਕਾਰਨ ਕਣਕ ਨੂੰ ਅੱਗ ਲੱਗ ਗਈ। ਕਿਸਾਨਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਫਿਰ ਵੀ 4 ਏਕੜ ਫਸਲ ਸੜ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਦੀ ਗੱਡੀ ਪੂਰੇ ਡੇਢ ਘੰਟਾ ਲੇਟ ਪੁੱਜੀ ਅਤੇ ਉਨ੍ਹਾਂ ਬਿਜਲੀ ਮਹਿਕਮੇ 'ਤੇ ਦੋਸ਼ ਲਗਾਇਆ ਕਿ ਬਿਜਲੀ ਵਾਲਿਆਂ ਵੱਲੋਂ ਬਿਜਲੀ ਦੇਣ ਦਾ ਕੋਈ ਟਾਈਮ ਨਹੀਂ ਹੈ, ਜੇਕਰ ਟਾਈਮ ਦੱਸਿਆ ਗਿਆ ਹੋਵੇ ਤਾਂ ਕਿਸਾਨ ਬਿਜਲੀ ਦੇ ਆਉਣ ਵੇਲੇ ਆਪਣੇ ਖੇਤ ਵਿਚ ਖੜ੍ਹ ਕੇ ਰਾਖੀ ਕਰ ਸਕਦਾ ਹੈ।