22 ਨੂੰ ਫਿਰ ਹੋ ਸਕਦੀ ਹੈ ਘਾਟੀ ’ਚ ਬਰਫਬਾਰੀ

02/16/2020 11:19:45 PM

ਸ਼੍ਰੀਨਗਰ/ਚੰਡੀਗੜ੍ਹ (ਏਜੰਸੀਆਂ)- ਕਸ਼ਮੀਰ ਘਾਟੀ ਵਿਚ ਅਗਲੇ 72 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 19 ਫਰਵਰੀ ਨੂੰ ਤਾਜ਼ਾ ਪੱਛਮੀ ਚੱਕਰਵਾਤਾਂ ਦੇ ਮੱਦੇਨਜ਼ਰ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿਚ 22 ਫਰਵਰੀ ਤੋਂ ਮੀਂਹ ਜਾਂ ਬਰਫਬਾਰੀ ਹੋ ਸਕਦੀ ਹੈ। ਉਤਰੀ ਕਸ਼ਮੀਰ ਵਿਚ ਕੁਪਵਾੜਾ ਦੇ ਮਾਚਿਲ ਅਤੇ ਕੇਰਨ ਸ਼ਹਿਰਾਂ ਦੇ ਇਲਾਵਾ ਬਾਂਦੀਪੋਰਾ ਦੇ ਗੁਰੇਜ ਵਿਚ ਬਰਫ ਜਮ੍ਹਾ ਹੋਣ ਕਾਰਣ ਸੜਕਾਂ 'ਤੇ ਤਿਲਕਣ ਵਧ ਗਈ ਹੈ, ਜਿਸ ਨਾਲ ਇਲਾਕਾ ਪ੍ਰਭਾਵਿਤ ਹੋਇਆ ਹੈ।

ਕੰਟਰੋਲ ਰੇਖਾ ਦੇ ਨੇੜੇ ਵਾਲੇ ਪਿੰਡਾਂ ਤੋਂ ਇਲਾਵਾ ਦਰਜਨਾਂ ਹੋਰ ਪਿੰਡਾਂ ਵਿਚ ਕਈ ਫੁੱਟ ਬਰਫ ਜਮ੍ਹਾ ਹੋਣ ਅਤੇ ਐੈਤਵਾਰ ਨੂੰ ਬਰਫਬਾਰੀ ਦੀ ਚਿਤਾਵਨੀ ਕਾਰਣ ਕਈ ਸੜਕ ਮਾਰਗ ਰੁਕੇ ਰਹੇ। ਬਾਂਦੀਪੋਰਾ ਤੋਂ ਗੁਰੇਜ ਵੱਲ ਜਾਣ ਵਾਲੀ ਸੜਕ 'ਤੇ ਬਰਫ ਜੰਮੀ ਹੋਈ ਹੈ ਅਤੇ ਇਹ ਕਈ ਥਾਵਾਂ 'ਤੇ ਬੰਦ ਹੈ। ਗੁਰੇਜ ਸ਼ਹਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਤਿੰਨਾਂ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇਧਰ ਪੰਜਾਬ ਤੇ ਹਰਿਆਣਾ ਵਿਚ ਕੁਝ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

Sunny Mehra

This news is Content Editor Sunny Mehra