ਜਦੋਂ DSP ਦੀ ਰਿਹਾਇਸ਼ ''ਚ ਵੜ ਗਏ ਜ਼ਹਿਰੀਲੇ ਸੱਪ ! ਦੇਖੋ ਸਪੇਰੇ ਨੇ ਕਿਵੇਂ ਬੀਨ ਵਜਾ ਕੇ ਕੀਤੇ ਕਾਬੂ

04/21/2024 4:58:10 AM

ਮਾਲੇਰਕੋਟਲਾ (ਜ਼ਹੂਰ)- ਡੀ.ਐੱਸ.ਪੀ. ਮਾਲੇਰਕੋਟਲਾ ਗੁਰਦੇਵ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਛਾ ਗਿਆ, ਜਦੋਂ ਉੱਥੇ 2 ਸੱਪ ਕਿਸੇ ਤਰ੍ਹਾਂ ਦਾਖ਼ਲ ਹੋ ਗਏ। ਤਕਰੀਬਨ 4 ਫੁੱਟ ਲੰਬੇ ਇਹ ਸੱਪ ਕਿਸ ਵੇਲੇ ਉਨ੍ਹਾਂ ਦੀ ਰਿਹਾਇਸ਼ ਅੰਦਰ ਵੜ ਗਏ ਪਤਾ ਹੀ ਨਹੀਂ ਚੱਲਿਆ। 

ਜਦੋਂ ਉਨ੍ਹਾਂ ਨੂੰ ਇਨ੍ਹਾਂ ਸੱਪਾਂ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਸੱਪ ਫੜਨ ਵਾਲੇ ਨੂੰ ਸੱਦ ਕੇ ਸੱਪਾਂ ਨੂੰ ਆਪਣੀ ਰਿਹਾਇਸ਼ ’ਚੋਂ ਕਢਵਾਇਆ। ਸੱਪ ਫੜਨ ਆਏ ਸਪੇਰੇ ਨੇ ਆਪਣੀ ਬੀਨ ਵਜਾ ਕੇ ਸੱਪਾਂ ਨੂੰ ਕਾਬੂ ਕੀਤਾ। ਉਸ ਨੇ ਦੱਸਿਆ ਕਿ ਇਹ ਸੱਪ ਬਹੁਤ ਜ਼ਹਿਰੀਲੇ ਹਨ, ਜੇਕਰ ਕਿਸੇ ਨੂੰ ਡੰਗ ਮਾਰ ਦਿੰਦੇ ਤਾਂ ਬਹੁਤ ਵੱਡੀ ਮੁਸ਼ਕਲ ਹੋ ਸਕਦੀ ਸੀ। 

ਇਹ ਵੀ ਪੜ੍ਹੋ- ਇਕ ਹੋਰ ਲਵ ਮੈਰਿਜ ਦਾ 'ਖ਼ੂਨੀ' ਅੰਜਾਮ, ਪਤਨੀ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh