ਧੁੰਦ ਦਾ ਫਾਇਦਾ ਲੈਣ ਦੀ ਤਾਕ ''ਚ ਸਮੱਗਲਰ, ਭਾਰਤ-ਪਾਕਿ ਸਰਹੱਦ ''ਤੇ ਵਧੀਆਂ ਗਤੀਵਿਧੀਆਂ

12/06/2022 11:06:43 AM

ਫਾਜ਼ਿਲਕਾ (ਨਾਗਪਾਲ) : ਸੂਬੇ ਦੇ ਸਰਹੱਦੀ ਇਲਾਕਿਆਂ ਦੇ ਨਾਲ ਫਾਜ਼ਿਲਕਾ ਇਲਾਕੇ ’ਚ ਰਾਤ ਅਤੇ ਸਵੇਰੇ ਦੇ ਸਮੇਂ ਪੈਣ ਵਾਲੀ ਸੰਘਣੀ ਧੁੰਦ ਦਾ ਫਾਇਦਾ ਲੈ ਕੇ ਪਾਕਿਸਤਾਨ ’ਚ ਬੈਠੇ ਨਸ਼ੀਲੇ ਪਦਾਰਥਾਂ ਦੇ ਸਮੱਗਲਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਇਨ੍ਹਾਂ ਸਭ ’ਚ ਇਨ੍ਹਾਂ ਨਸ਼ਾ ਸਮੱਗਲਰਾਂ ਦਾ ਸਭ ਤੋਂ ਵੱਡਾ ਸਹਾਇਕ ਡਰੋਨ ਹੋ ਰਿਹਾ ਹੈ। ਡਰੋਨ ਦੇ ਜ਼ਰੀਏ ਹੈਰੋਇਨ ਅਤੇ ਹਥਿਆਰ ਭੇਜਣ ’ਚ ਜਿੱਥੇ ਜਾਨ ਦੀ ਹਾਨੀ ਦਾ ਡਰ ਨਹੀਂ ਰਹਿੰਦਾ ਉੱਥੇ ਇਹ ਸੋਖਾ ਵੀ ਹੈ। ਨਸ਼ਾ ਸਮੱਗਲਰਾਂ ਦੀਆਂ ਇਨ੍ਹਾਂ ਗਤੀਵਿਧੀਆਂ ’ਚ ਗੁਆਂਢੀ ਮੁਲਕ ਵੀ ਸਹਾਇਕ ਹੈ, ਜੋ ਕਿ ਇਸ ਸਰਹੱਦੀ ਸੂਬੇ ’ਚ ਅਸ਼ਾਂਤੀ ਫੈਲਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਔਰਤ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ

ਸ਼ਨੀਵਾਰ ਨੂੰ ਫਾਜ਼ਿਲਕਾ ਦੀ ਸਰਹੱਦੀ ਨਿਰੀਖਣ ਚੌਕੀ ਸਵਾਰਵਾਲੀ ਦੇ ਨੇੜੇ ਸਮੱਗਲਰਾਂ ਨੇ ਡਰੋਨ ਰਾਹੀਂ ਲਗਭਗ 27 ਕਿਲੋਗ੍ਰਾਮ ਹੈਰੋਇਨ ਅਤੇ ਪਿਸਟਲ ਅਤੇ ਮੈਗਜੀਨ ਸੁੱਟੇ ਜੋ ਕਿ ਚੌਕਸ ਬੀ. ਐੱਸ. ਐੱਫ. ਦੇ ਜਵਾਨਾਂ ਨੇ ਲੱਭ ਲਏ। ਬੀ. ਐੱਸ. ਐੱਫ. ਦੀ ਚੌਕਸੀ ਦੇ ਕਾਰਨ ਹੀ ਹੈਰੋਇਨ ਅਤੇ ਹਥਿਆਰਾਂ ਨੂੰ ਲੈਣ ਲਈ ਆਏ 3-4 ਅਣਪਛਾਤੇ ਵਿਅਕਤੀ ਵੀ ਉੱਥੋਂ ਭੱਜ ਨਿਕਲੇ। ਇਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਬੀ. ਐੱਸ. ਐੱਫ. ਦੇ ਅਧਿਕਾਰੀਆਂ ਦੇ ਬਿਆਨ ’ਤੇ ਥਾਣਾ ਸਦਰ ਫਾਜ਼ਿਲਕਾ ’ਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

ਫਾਜ਼ਿਲਕਾ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੂੰ ਫੜ੍ਹਨ ਲਈ ਫਾਜ਼ਿਲਕਾ ਪੁਲਸ ਨੇ ਤਿੰਨ ਟੀਮਾਂ ਦਾ ਗਠਨ ਕੀਤਾ ਹੈ, ਜੋ ਇਨ੍ਹਾਂ ਦੇਸ਼ ਦਰੋਹੀਆਂ ਨੂੰ ਜਲਦ ਹੀ ਫੜ ਲਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰਦਰੋਹੀ ਗਤੀਵਿਧੀਆਂ ’ਤੇ ਰੋਕ ਲਗਾਉਣ ’ਚ ਪੰਜਾਬ ਪੁਲਸ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਆਪਣੇ ਪੱਧਰ ’ਤੇ ਵੀ ਕੰਮ ਕਰ ਰਹੀ ਹੈ। ਵਰਣਨਯੋਗ ਹੈ ਕਿ ਪੰਜਾਬ ਪੁਲਸ ਨੇ ਵੀ 29 ਨਵੰਬਰ 2022 ਨੂੰ ਦੋ ਕਿਲੋ ਤੋਂ ਵੱਧ ਹੈਰੋਇਨ ਉਪਮੰਡਲ ਦੇ ਪਿੰਡ ਨੂਰਸ਼ਾਹ ਦੇ ਨੇੜੇ ਤੋਂ ਫੜ੍ਹੀ ਸੀ।

ਇਹ ਵੀ ਪੜ੍ਹੋ- ਫਰੀਦਕੋਟ 'ਚ ਭਿਆਨਕ ਹਾਦਸਾ, ਖੜ੍ਹੀ ਕਾਰ 'ਚ ਬੈਠੀ ਔਰਤ ਦੀ ਟੁੱਟ ਗਈ ਧੌਣ

ਨਸ਼ਾ ਸਮੱਗਲਰਾਂ ਦੀਆਂ ਗਤੀਵਿਧੀਆਂ ਨੇ ਪਹਿਲੀ ਸੁਰੱਖਿਆ ਲਾਇਨ ਬੀ. ਐੱਸ. ਐੱਫ. ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਕੰਮ ਨੂੰ ਵਧਾ ਦਿੱਤਾ ਹੈ। ਸੰਘਣੀ ਧੁੰਦ ’ਚ ਦੇਸ਼ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਇਨ੍ਹਾਂ ਸਾਰਿਆਂ ਨੂੰ ਚੌਕਸੀ ਨਾਲ ਕੰਮ ਕਰਨਾ ਪਵੇਗਾ। ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੇ ਜਾਣ ਵਾਲੇ ਡਰੋਨਾਂ ਨੂੰ ਸੁਰੱਖਿਆ ਏਜੰਸੀਆਂ ਅਸਾਨੀ ਨਾਲ ਫੜ੍ਹ ਨਾ ਸਕਣ, ਇਸ ਲਈ ਉਹ ਡਰੋਨ ’ਤੇ ਲੱਗੀਆਂ ਚਮਚਮਾਉਂਦੀਆਂ ਲਾਈਟਾਂ ’ਤੇ ਟੇਪ ਲਗਾ ਦਿੰਦੇ ਹਨ ਤਾਂ ਕਿ ਬੀ. ਐੱਸ. ਐੱਫ. ਦੇ ਜਵਾਨ ਅਤੇ ਸੁਰੱਖਿਆ ਏਜੰਸੀਆਂ ਭੁਲੇਖੇ ’ਚ ਰਹਿਣ। ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ’ਚ ਬੀ. ਐੱਸ. ਐੱਫ. ਨੇ ਆਪਣੀਆਂ ਗਤੀਵਿਧੀਆਂ ਅਤੇ ਚੌਕਸੀ ਦੋਵੇਂ ਵਧਾ ਦਿੱਤੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto