ਜੇਕਰ ਤੁਸੀਂ ਵੀ ਪੀਂਦੇ ਹੋ ਸਿਗਰਟ ਤਾਂ ਹੋ ਜਾਓ ਸਾਵਧਾਨ...(ਵੀਡੀਓ)

02/12/2016 3:10:06 PM

ਪਟਿਆਲਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਨਤਕ ਥਾਵਾਂ ''ਤੇ ਸਿਗਰਟ ਪੀਣ ਵਾਲਿਆਂ ਦੇ ਚਲਾਨ ਕੱਟੇ ਗਏ। ਵਿਭਾਗ ਨੂੰ ਜਿੱਥੇ ਕਿਤੇ ਵੀ ਸਿਗਰਟ ਪੀਂਦਾ ਵਿਅਕਤੀ ਨਜ਼ਰ ਆਇਆ, ਉਸ ਦਾ ਚਲਾਨ ਤੁਰੰਤ ਕੱਟਿਆ ਗਿਆ ਅਤੇ ਅੱਗੇ ਤੋਂ ਉਸ ਨੂੰ ਸਿਗਰਟ ਨਾ ਪੀਣ ਦੀ ਹਦਾਇਤ ਦਿੱਤੀ ਗਈ। 

ਇਸ ਸੰਬੰਧੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਿਗਰਟ ''ਤੇ ਬੈਨ ਲਗਾ ਦੇਵੇ ਤਾਂ ਲੋਕ ਸਿਗਰਟ ਪੀਣੀ ਛੱਡ ਦੇਣਗੇ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ ਗਿਆ, ਜਿਸ ਤਹਿਤ ਇਹ ਮੁਹਿੰਮ ਚਲਾਈ ਗਈ। 

ਜ਼ਿਕਰਯੋਗ ਹੈ ਕਿ ਵਿਭਾਗ ਨੇ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਸਿਗਰਟ ਦੀ ਵਰਤੋਂ ਨਾ ਕਰਨ ਅਤੇ ਜੇਕਰ ਜਨਤਕ ਥਾਵਾਂ ''ਤੇ ਸਿਗਰਟ ਪੀਂਦੇ ਕਿਸੇ ਵਿਅਕਤੀ ਨੂੰ ਦੇਖਿਆ ਗਿਆ ਜਾਂ ਕਿਸੇ ਨੂੰ ਸਿਗਰਟ ਵੇਚਦੇ ਹੋਏ ਕਾਬੂ ਕੀਤਾ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। 

Babita Marhas

This news is News Editor Babita Marhas