ਸਮਾਰਟ ਸਿਟੀ 'ਚ ਸ਼ਾਮਲ ਹੋ ਕੇ ਵੀ ਸਵੱਛਤਾ ਸਰਵੇਖਣ ਦੀ ਰੈਂਕਿੰਗ 'ਚ 161 'ਤੇ ਖਿਸਕਿਆ ਮਹਾਨਗਰ ਜਲੰਧਰ ਸ਼ਹਿਰ

11/21/2021 5:42:44 PM

ਜਲੰਧਰ (ਖੁਰਾਣਾ)– ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਸ਼ਹਿਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਲੰਧਰ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਵਿਵਸਥਿਤ ਸ਼ਹਿਰ ਹੈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਉਹ ਜਲੰਧਰ ਵਿਚ ਹੀ ਰਹਿਣ। ਹੁਣ ਸ਼ਾਇਦ ਇਸ ਮਾਮਲੇ ਵਿਚ ਜਲੰਧਰ ਨੂੰ ਨਜ਼ਰ ਲੱਗ ਗਈ ਜਾਪਦੀ ਹੈ ਕਿਉਂਕਿ ਹੁਣ ਜਲੰਧਰ ਨੂੰ ਪੰਜਾਬ ਦੇ ਸਭ ਤੋਂ ਗੰਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗਾ ਹੈ। ਸਾਫ਼-ਸਫ਼ਾਈ ਦੇ ਮਾਮਲੇ ਵਿਚ ਜਲੰਧਰ ਸ਼ਹਿਰ ਇੰਨਾ ਪਿੱਛੜ ਗਿਆ ਹੈ ਕਿ ਇਸ ਵਾਰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਵੱਛਤਾ ਸਰਵੇਖਣ ਦੀ ਰੈਂਕਿੰਗ ਵਿਚ ਇਸ ਨੂੰ 161ਵਾਂ ਰੈਂਕ ਪ੍ਰਾਪਤ ਹੋਇਆ ਹੈ, ਜਦੋਂ ਕਿ ਪਿਛਲੇ ਸਾਲ ਸ਼ਹਿਰ ਇਸ ਰੈਂਕਿੰਗ ਵਿਚ 119ਵੇਂ ਸਥਾਨ ’ਤੇ ਸੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ’ਤੇ ਮੁੱਖ ਮੰਤਰੀ ਚੰਨੀ ਨੇ ਜਤਾਇਆ ਦੁੱਖ਼

ਇਸ ਵਾਰ ਦੀ ਰੈਂਕਿੰਗ ਵਿਚ ਜਲੰਧਰ ਸ਼ਹਿਰ ਪੰਜਾਬ ਦੇ ਬਠਿੰਡਾ, ਅਬੋਹਰ, ਪਠਾਨਕੋਟ, ਮੋਗਾ, ਬਰਨਾਲਾ ਵਰਗੇ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਿੱਛੜ ਗਿਆ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਵੀ ਰੈਂਕਿੰਗ ਦੇ ਮਾਮਲੇ ਵਿਚ ਜਲੰਧਰ ਤੋਂ ਕਿਤੇ ਅੱਗੇ ਹਨ। ਹੋਰ ਤਾਂ ਹੋਰ ਜਲੰਧਰ ਨਾਲ ਲੱਗਦੇ ਫਗਵਾੜਾ ਸ਼ਹਿਰ ਨੂੰ ਇਸ ਵਾਰ ਸਵੱਛਤਾ ਰੈਂਕਿੰਗ ਵਿਚ ਬੈਸਟ ਇਨੋਵੇਟਿਵ ਪ੍ਰੈਕਟਿਸ ਵਾਲੇ ਸ਼ਹਿਰ ਵਜੋਂ ਐਲਾਨਿਆ ਗਿਆ। ਜਲੰਧਰ ਨਗਰ ਨਿਗਮ ਲਈ ਇਹ ਰੈਂਕਿੰਗ ਵਾਕਈ ਸ਼ਰਮਨਾਕ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਬਿਨਾਂ ਵਿਜ਼ਨ ਦੇ ਹੀ ਕੰਮ ਕਰਦੇ ਰਹੇ ਕਾਂਗਰਸੀਕੂੜੇ ਦੀ ਮੈਨੇਜਮੈਂਟ ਅਤੇ ਡਿਸਪੋਜ਼ਲ ਵੱਲ ਨਹੀਂ ਦਿੱਤਾ ਕੋਈ ਧਿਆਨ
ਕਾਂਗਰਸ ਪਾਰਟੀ ਪਿਛਲੇ ਲਗਭਗ 5 ਸਾਲਾਂ ਤੋਂ ਪੰਜਾਬ ਅਤੇ 4 ਸਾਲਾਂ ਤੋਂ ਜਲੰਧਰ ਨਿਗਮ ਦੀ ਸੱਤਾ ’ਤੇ ਕਾਬਜ਼ ਹੈ ਪਰ ਕਾਂਗਰਸੀ ਆਗੂਆਂ ਨੇ ਇਸ ਕਾਰਜਕਾਲ ਦੌਰਾਨ ਸਾਫ-ਸਫਾਈ ਦੇ ਮਾਮਲੇ ਵਿਚ ਬਿਨਾਂ ਵਿਜ਼ਨ ਦੇ ਹੀ ਕੰਮ ਕੀਤਾ ਅਤੇ ਕੂੜੇ ਦੀ ਮੈਨੇਜਮੈਂਟ ਅਤੇ ਡਿਸਪੋਜ਼ਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ 4 ਸਾਲਾਂ ਦੌਰਾਨ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਕੂੜਾ ਖੁੱਲ੍ਹੇ ਵਿਚ ਪਿਆ ਰਿਹਾ। ਕਈ-ਕਈ ਦਿਨ ਕੂੜੇ ਦੀ ਲਿਫਟਿੰਗ ਨਹੀਂ ਹੋਈ। ਅੱਜ ਵੀ ਪਲਾਜ਼ਾ ਚੌਕ ਡੰਪ, ਕਾਜ਼ੀ ਮੰਡੀ ਡੰਪ, ਫਿਸ਼ ਮਾਰਕੀਟ ਡੰਪ, ਫੋਕਲ ਪੁਆਇੰਟ, ਖਾਲਸਾ ਸਕੂਲ ਅਤੇ ਪ੍ਰਤਾਪ ਬਾਗ ਡੰਪ ਦਾ ਇੰਨਾ ਬੁਰਾ ਹਾਲ ਹੈ ਕਿ ਉਥੇ ਨੇੜਿਓਂ ਲੰਘਣਾ ਤੱਕ ਮੁਸ਼ਕਿਲ ਹੈ ਪਰ ਕਾਂਗਰਸੀ ਆਗੂਆਂ ਨੂੰ ਇਸ ਦੀ ਕੋਈ ਫਿਕਰ ਨਹੀਂ।

ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ

6000 ’ਚੋਂ ਆਏ ਸਿਰਫ਼ 2802 ਨੰਬਰ, ਸਿਰਫ਼ ਖਾਨਾਪੂਰਤੀ ਅਤੇ ਕਾਗਜ਼ੀ ਕਾਰਵਾਈ ’ਚ ਹੀ ਲੱਗਾ ਰਿਹਾ ਨਿਗਮ
ਇਸ ਸਾਲ ਸਵੱਛਤਾ ਸਰਵੇਖਣ ਦੀ ਰੈਂਕਿੰਗ ਵਿਚ 161ਵਾਂ ਰੈਂਕ ਪ੍ਰਾਪਤ ਕਰਨ ਵਾਲੇ ਜਲੰਧਰ ਨਿਗਮ ਨੇ ਕੁਲ 6000 ਵਿਚੋਂ ਇਸ ਵਾਰ 2802 ਅੰਕ ਲਏ। ਸ਼ਹਿਰ ਵਿਚ ਨਾ ਤਾਂ ਕੂੜੇ ਦੀ ਮੈਨੇਜਮੈਂਟ ਲਈ ਕੋਈ ਪਲਾਂਟ ਹੈ ਅਤੇ ਨਾ ਪਿਟ ਕੰਪੋਸਟਿੰਗ ਤੋਂ ਖਾਦ ਬਣ ਰਹੀ ਹੈ। ਨਾ ਸੀ. ਐਂਡ ਡੀ. ਵੇਸਟ ਪਲਾਂਟ ਚਾਲੂ ਹੋਇਆ ਹੈ ਅਤੇ ਬਾਇਓ-ਮਾਈਨਿੰਗ ਪਲਾਂਟ ਦਾ ਵੀ ਕੋਈ ਅਤਾ-ਪਤਾ ਨਹੀਂ। ਕਾਗਜ਼ੀ ਕਾਰਵਾਈ ’ਚ ਜਲੰਧਰ ਨਗਰ ਨਿਗਮ ਅੱਵਲ ਰਿਹਾ ਪਰ ਸ਼ਹਿਰ ਵਿਚ ਕੂੜੇ ਦੇ ਢੇਰ ਲੱਗੇ ਰਹੇ। ਕਰੋੜਾਂ ਦੀ ਮਸ਼ੀਨਰੀ ਖਰੀਦ ਕੇ ਖਾਨਾਪੂਰਤੀ ਕਰ ਲਈ ਗਈ, ਜਿਹੜੀ ਅਜੇ ਵੀ ਵਰਕਸ਼ਾਪ ਵਿਚ ਪਈ ਸੜ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri