ਕੈਪਟਨ ਸਰਕਾਰ ਖਿਲਾਫ ਪੰਚਾਇਤ ਸਕੱਤਰਾਂ ਨੇ ਕੀਤੀ ਨਾਅਰੇਬਾਜੀ

03/16/2018 4:50:19 PM

ਬੁਢਲਾਡਾ (ਮਨਜੀਤ) —ਆਪਣੀਆਂ ਤਨਖਾਹਾਂ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਧਰਨੇ 'ਤੇ ਬੇਠੈ ਪੰਚਾਇਤ ਸੰਮਤੀ ਮੁਲਾਜ਼ਮਾਂ ਦਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ । ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਨਹੀ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ ਕਰਣਗੇ । ਇਸ ਧਰਨੇ ਨੂੰ ਵੱਖ-ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆਂ ਪੰਚਾਇਤ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਸਰਪੰਚ ਬੂਟਾ ਸਿੰਘ ਝਲਬੂਟੀ ਨੇ ਕਿਹਾ ਕਿ ਜਿੱਥੇ ਸੈਕਟਰੀਆਂ ਦੀ ਤਨਖਾਹ ਸਰਕਾਰ ਨੇ ਚਾਰ ਮਹੀਨਿਆਂ ਤੋਂ ਨਹੀ ਦਿੱਤੀ, ਉਥੇ ਹੀ ਸਰਪੰਚਾਂ ਨੂੰ ਵੀ ਪਿਛਲੇ ਚਾਰ ਸਾਲਾਂ ਤੋਂ ਮਾਨ ਭੱਤਾ ਨਹੀਂ ਦਿੱਤਾ ਗਿਆ । ਪੰਚਾਇਤ ਸਕੱਤਰ ਯੂਨੀਅਨ ਦੇ ਸਰਪ੍ਰਸਤ ਅਜੈਬ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਖਿੱਪਲ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀ ਦਿੱਤੀ ਗਈ, ਜਿਸ ਕਾਰਨ ਪੰਚਾਇਤ ਸਕੱਤਰਾਂ ਨੂੰ ਘਰ ਦਾ ਗੁਜਾਰਾ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਵਿਭਾਗ ਨੇ ਜਲਦੀ ਹੀ ਸੁਣਵਾਈ ਨਾ ਕੀਤੀ ਤਾਂ ਉਹ ਪਿੰਡਾਂ 'ਚ ਚੱਲ ਰਹੇ ਵਿਕਾਸ ਕੰਮਾਂ ਨੂੰ ਵੀ ਬੰਦ ਕਰ ਦੇਣਗੇ ਅਤੇ ਨਾਲ ਹੀ ਹੋਰ ਸੰਘਰਸ਼ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨਗੇ । ਇਸ ਮੌਕੇ ਲਾਲ ਸਿੰਘ ਪੰਚਾਇਤ ਸਕੱਤਰ, ਜਗਜੀਤ ਸਿੰਘ ਸੰਮਤੀ ਕਲਰਕ ਹਾਜ਼ਰ ਸਨ ।