ਪਠਾਨਕੋਟ ਸਟੇਸ਼ਨ ਤੋਂ 6 ਸ਼ੱਕੀ ਕਾਬੂ

11/25/2018 11:30:05 PM

ਪਠਾਨਕੋਟ - ਜੰਮੂ-ਕਸ਼ਮੀਰ ਪੁਲਸ ਅਤੇ ਪੰਜਾਬ ਪੁਲਸ ਵਲੋਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਜੰਮੂ ਤੋਂ ਦਿੱਲੀ ਜਾ ਰਹੀ ਪੂਜਾ ਐਕਸਪ੍ਰੈੱਸ ਵਿਚੋਂ 6 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੁਫੀਆ ਜਾਣਕਾਰੀ ਮਿਲਣ ’ਤੇ ਇਨ੍ਹਾਂ ਸ਼ੱਕੀ ਵਿਅਕਤੀਆਂ ਨੂੰ ਉਪਰੋਕਤ ਸਟੇਸ਼ਨ ’ਤੇ ਗੱਡੀ ਰੁਕਵਾ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸ਼ੱਕੀ ਦਿੱਲੀ ਜਾ ਰਹੇ ਸਨ। ਵਰਣਨਯੋਗ ਹੈ ਕਿ ਦਿੱਲੀ ਵਿਚ ਇਸਲਾਮਕ ਸਟੇਟ ਆਫ ਜੰਮੂ-ਕਸ਼ਮੀਰ ਸੰਗਠਨ ਦੇ 3 ਅੱਤਵਾਦੀਆਂ ਨੂੰ ਦਿੱਲੀ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਅੱਤਵਾਦੀਆਂ ਕੋਲੋਂ ਦਿੱਲੀ ਪੁਲਸ ਨੇ ਹਥਿਆਰ ਤੇ ਗ੍ਰਨੇਡ ਬਰਾਮਦ ਕੀਤੇ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅੱਤਵਾਦੀ ਰਾਜਧਾਨੀ ਵਿਚ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ। ਇਨ੍ਹਾਂ ਸ਼ੱਕੀਆਂ ਦੇ ਤਾਰ ਦਿੱਲੀ ਵਿਚ ਫੜੇ ਗਏ ਅੱਤਵਾਦੀਆਂ ਨਾਲ ਜੋੜੇ ਜਾ ਰਹੇ ਹਨ।