SIT ਨੇ ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਕੀਤੀ ਤੇਜ਼, ਜ਼ਖ਼ਮੀਆਂ ਦੇ ਬਿਆਨ ਕੀਤੇ ਕਲਮਬੰਦ

11/28/2022 5:43:05 PM

ਫਰੀਦਕੋਟ (ਰਾਜਨ) : ਸਾਲ 2015 'ਚ ਵਾਪਰੇ ਕੋਟਕਪੂਰਾ ਗੋਲੀਕਾਂਡ ਮੌਕੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਨ ਲਈ ਅੱਜ ਸਥਾਨਕ ਸਰਕਟ ਹਾਊਸ ਵਿਖੇ ਸਥਿਤ SIT ਦਫ਼ਤਰ ਵਿਖੇ ਐੱਸ. ਐੱਸ. ਪੀ ਮੋਗਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਾਲੀ SIT ਟੀਮ ਪੁੱਜੀ। ਜਿੱਥੇ ਉਨ੍ਹਾਂ ਗੋਲੀਕਾਂਡ ਮੌਕੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ। ਇੱਥੇ ਇਹ ਦੱਸਣਯੋਗ ਹੈ ਕਿ ਗੋਲੀਕਾਂਡ ਮਾਮਲੇ ਵਿੱਚ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਏ. ਡੀ. ਜੀ. ਪੀ ਪ੍ਰਮੋਦ ਕੁਮਾਰ ਦੀ ਅਗਵਾਈ ਹੇਠਲੀ SIT ਵੱਲੋਂ ਜਾਂਚ ਕੀਤੇ ਜਾਣ ਤੋਂ ਇਲਾਵਾ SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਚਾਰਜਸ਼ੀਟ ਵੀ ਪੇਸ਼ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਸ਼ੱਕੀ ਹਾਲਾਤ 'ਚ 7 ਮਹੀਨਿਆਂ ਦੀ ਗਰਭਵਤੀ ਨਵ-ਵਿਆਹੁਤਾ ਦੀ ਮੌਤ

ਉਸ ਚਾਰਜਸ਼ੀਟ ਦੀ ਸੁਣਵਾਈ ਕਰਦਿਆਂ ਬੀਤੀ ਅਪ੍ਰੈਲ 2021 ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਉਸਨੂੰ ਰੱਦ ਕਰਦਿਆਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਇਸ ਸਬੰਧੀ ਮੁੜ ਤੋਂ ਨਵੀਂ SIT ਦਾ ਗਠਿਨ ਕਰਕੇ ਜਾਂਚ ਕੀਤੀ ਜਾਵੇ। ਮਾਨਯੋਗ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ ’ਤੇ ਗਠਿਤ ਕੀਤੀ ਗਈ ਨਵੀਂ ਏ. ਡੀ. ਜੀ. ਪੀ ਐੱਲ. ਕੇ. ਯਾਦਵ ਦੀ ਅਗਵਾਈ ਹੇਠਲੀ SIT ਵੱਲੋਂ ਮੈਂਬਰਾਂ ਨੇ ਸੀਨੀਅਰ ਪੁਲਸ ਕਪਤਾਨ ਮੋਗਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਪੁੱਜ ਕੇ ਗੋਲੀਕਾਂਡ ਵੇਲੇ ਜ਼ਖ਼ਮੀ ਹੋਏ ਵਿਅਕਤੀਆਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਵਿਖੇ ਤਾਇਨਾਤ ਉਸ ਵੇਲੇ ਦੇ ਪੁਲਸ ਅਧਿਕਾਰੀਆਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ।

 ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News