ਰੋਕ ਦੇ ਬਾਵਜੂਦ ''ਸਿਸਵਾਂ ਡੈਮ'' ''ਚ ਨੌਜਵਾਨ ਕਰਦੇ ਨੇ ਪ੍ਰਵੇਸ਼

04/15/2019 3:30:37 PM

ਨਵਾਂਗਾਓਂ (ਮੁਨੀਸ਼) : ਸਿਸਵਾਂ ਡੈਮ 'ਚ ਪ੍ਰਵੇਸ਼ 'ਤੇ ਪਾਬੰਦੀ ਦੇ ਬਾਵਜੂਦ ਨੌਜਵਾਨਾਂ ਦਾ ਟੋਲਾ ਉੱਥੇ ਬੈਠਾ ਨਜ਼ਰ ਆਉਂਦਾ ਹੈ। ਗੇਟ 'ਤੇ ਪ੍ਰਸ਼ਾਸਨ ਨੇ ਬੇਸ਼ੱਕ ਪ੍ਰਵੇਸ਼ 'ਤੇ ਪਾਬੰਦੀ ਦਾ ਬੋਰਡ ਲਾ ਰੱਖਿਆ ਹੈ ਪਰ ਗੇਟ ਟੱਪ ਕੇ ਨੌਜਵਾਨ ਅੰਦਰ ਡੈਮ 'ਚ ਬੈਠ ਕੇ ਮਸਤੀ ਕਰਦੇ ਹਨ। ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਕੁਝ ਮਹੀਨੇ ਪਹਿਲਾਂ ਵੀ ਸਿਸਵਾਂ ਡੈਮ 'ਚ ਡੁੱਬ ਕੇ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਜੋ ਕਿ ਡੈਮ ਨਾਲ ਲੱਗਦੇ ਕੈਫੇ 'ਚੇ ਪਾਰਟੀ ਇੰਜੁਆਏ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਅਚਾਨਕ ਡੈਮ 'ਚ ਉਸ ਨੇ ਛਾਲ ਮਾਰ ਦਿੱਤੀ ਸੀ। ਦੱਸ ਦੇਈਏ ਕਿ ਗੇਟ ਟੱਪ ਕੇ ਜਦੋਂ ਨੌਜਵਾਨ ਅੰਦਰ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਵੀ ਟੋਕਦਾ ਨਹੀਂ ਹੈ। ਅਜਿਹਾ ਨਹੀਂ ਹੈ ਕਿ ਉੱਥੇ ਕਰਮਚਾਰੀ ਮੌਜੂਦ ਨਹੀਂ ਹੈ, ਸਗੋਂ ਕੁਝ ਹੀ ਦੂਰੀ 'ਤੇ ਰੈਸਟ ਹਾਊਸ ਬਣਿਆ ਹੋਇਆ ਹੈ, ਜਿੱਥੇ ਕਰਮਚਾਰੀਆਂ ਦਾ ਤਾਇਨਾਤੀ ਰਹਿੰਦੀ ਹੈ ਪਰ ਕੋਈ ਵੀ ਨੌਜਵਾਨਾਂ ਨੂੰ ਨਹੀਂ ਰੋਕਦਾ। 

Babita

This news is Content Editor Babita