ਭਰਜਾਈ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆਏ ਦਿਓਰ ਨੇ ਖੂਨ ਨਾਲ ਰੰਗੇ ਹੱਥ, ਅੰਤ ਹੋਇਆ ਵੱਡਾ ਕਾਂਡ

09/20/2017 7:53:37 PM

ਸਰਦੂਲਗੜ੍ਹ (ਚੋਪੜਾ) : ਬੀਤੀ ਰਾਤ ਪਿੰਡ ਫੱਤਾ ਮਾਲੋਕਾ ਵਿਖੇ ਨਜਾਇਜ਼ ਸਬੰਧਾਂ ਕਾਰਨ ਨੌਜਵਾਨ ਤਰਸੇਮ ਸਿੰਘ (25) ਦਾ ਨਲਕੇ ਦੀ ਹੱਥੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੇਰ ਸ਼ਾਮ ਤਰਸੇਮ ਸਿੰਘ ਪਿੰਡ ਦੀ ਫਿਰਨੀ 'ਤੇ ਬੈਠਾ ਹੋਇਆ ਸੀ ਕਿ ਕਾਲੀ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਫੱਤਾ ਮਾਲੋਕਾ ਨੇ ਉਸ 'ਤੇ ਨਲਕੇ ਦੀ ਹੱਥੀ ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਪਰੰਤੂ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਇਸ ਸਬੰਧੀ ਥਾਣਾ ਝੂਨੀਰ ਦੇ ਐਸ.ਐਚ. ਓ. ਇੰਸਪੈਕਟਰ ਹਰਪਾਲ ਸਿੰਘ ਟਿਵਾਣਾ ਨੇ ਕਤਲ ਦੇ ਕਾਰਨ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਕਾਲੀ ਸਿੰਘ ਦੀ ਭਰਜਾਈ ਨਾਲ ਨਜਾਇਜ਼ ਸਬੰਧ ਸਨ, ਜਿਸ ਦੀ ਰੰਜਿਸ਼ ਕਾਰਨ ਦੋਸ਼ੀਆਂ ਵਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ ਵਾਰਸਾਂ ਹਵਾਲੇ ਕਰ ਦਿੱਤੀ ਹੈ। |